ਬੈਡਮਿੰਟਨ ’ਚ ਡੀਏਵੀ ਸਕੂਲ ਨੇ ਜਿੱਤੇ ਤਗ਼ਮੇ ਤੇ ਟਰਾਫੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਅਗਸਤ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ 68ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ’ਚ ਸਥਾਨਕ ਡੀਏਵੀ ਸਕੂਲ ਨੇ ਬੈਡਮਿੰਟਨ ਮੁਕਾਬਲੇ ’ਚ ਤਗ਼ਮੇ ਤੇ ਟਰਾਫੀ ਜਿੱਤੀ ਹੈ।
ਡੀਏਵੀ ਸਕੂਲ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ ਇਨ੍ਹਾਂ ਸਕੂਲ ਖੇਡਾਂ ਦੇ ਬੈਡਮਿੰਟਨ ਟੂਰਨਾਮੈਂਟ ’ਚ ਅੰਡਰ-17 (ਲੜਕੀਆਂ) ਮੁਕਾਬਲੇ ’ਚ ਮੰਨਤਪ੍ਰੀਤ ਕੌਰ, ਦੇਵਾਸ਼ੀ, ਦੀਕਸ਼ਿਤਾ, ਜਾਨਹਵੀ ਤੇ ਬਲਰੀਤ ਕੌਰ ਤੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 (ਲੜਕੀਆਂ) ’ਚ ਅਰਸ਼ਪ੍ਰੀਤ ਕੌਰ, ਹਰਗੁਣਜੋਤ ਕੌਰ, ਨਿਹਾਰਿਕਾ ਵਰਮਾ ਅਤੇ ਤਨੁਸ਼ਕਾ ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 (ਲੜਕੇ) ‘ਚ ਰਾਘਵ ਬਾਂਸਲ, ਵੰਸ਼ ਮਾਨਿਕ, ਦਕਸ਼ ਅਰੋੜਾ, ਤਾਰੰਕ ਸ਼ਰਮਾ ਅਤੇ ਧੇਰਿਆ ਝਾਂਜੀ ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੇ) ਦੇ ਮੁਕਾਬਲੇ ’ਚ ਮੰਨਤ ਚੋਪੜਾ, ਪੁਖਰਾਜ ਸਿੰਘ, ਦੀਵਾਸ਼ ਸਿੰਗਲਾ ਅਤੇ ਸਹਿਜਪ੍ਰੀਤ ਅੱਵਲ ਰਹੇ। ਇਨ੍ਹਾਂ ਖਿਡਾਰੀਆਂ ਦੇ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਪਲਾਹ ਅਤੇ ਸਮੂਹ ਸਟਾਫ਼ ਨੇ ਨਿੱਘਾ ਸਵਾਗਤ ਕੀਤਾ, ਪ੍ਰਿੰਸੀਪਲ ਨੇ ਜੇਤੂ ਖਿਡਾਰੀਆਂ ਨੂੰ ਅੱਗੇ ਜ਼ਿਲ੍ਹਾ ਪੱਧਰ ਦੀਆਂ ਬੈਡਮਿੰਟਨ ਮੁਕਾਬਲਿਆਂ ’ਚ ਵੀ ਜਿੱਤ ਪ੍ਰਾਪਤ ਕਰਨ ਲਈ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁਰਿੰਦਰਪਾਲ ਵਿੱਜ ਅਤੇ ਡੀਪੀਈ ਜਗਦੀਪ ਸਿੰਘ ਸਿੱਧਵਾਂ ਵੀ ਹਾਜ਼ਰ ਸਨ।