ਉੱਤਰੀ ਕੋਰੀਆ ਨੇ ਘੱਟ ਦੂਰੀ ਦੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਦੀ ਪਰਖ ਕੀਤੀ
12:42 PM Jul 19, 2023 IST
ਸਿਓਲ, 19 ਜੁਲਾਈ
ਉੱਤਰੀ ਕੋਰੀਆ ਨੇ ਦੇਰ ਰਾਤ ਆਪਣੇ ਪੂਰਬੀ ਸਾਗਰ ਵਿੱਚ ਦੋ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਸ ਤੋਂ ਪਹਿਲਾਂ ਅਮਰੀਕਾ ਨੇ ਦਹਾਕਿਆਂ ਵਿੱਚ ਪਹਿਲੀ ਵਾਰ ਦੱਖਣੀ ਕੋਰੀਆ ਵਿੱਚ ਪਰਮਾਣੂ ਹਥਿਆਰਾਂ ਨਾਲ ਲੈਸ ਪਣਡੁੱਬੀ ਤਾਇਨਾਤ ਕੀਤੀ ਸੀ। ਦੱਖਣੀ ਕੋਰੀਆ ਦੇ 'ਜੁਆਇੰਟ ਚੀਫ਼ਸ ਆਫ਼ ਸਟਾਫ' ਨੇ ਦੱਸਿਆ ਕਿ ਤੜਕੇ 3.30 ਤੋਂ 4.45 ਵਜੇ ਵਿਚਕਾਰ ਉੱਤਰੀ ਕੋਰੀਆ ਨੇ ਕੋਰਿਆਈ ਟਾਪੂ ਦੇ ਪੂਰਬ ਵਿੱਚ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ ਰਾਜਧਾਨੀ ਪਿਓਂਗਯਾਂਗ ਦੇ ਨੇੜੇ ਖੇਤਰ ਤੋਂ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਅਤੇ ਇਹ 550 ਕਿਲੋਮੀਟਰ ਤੱਕ ਗਈਆਂ।
Advertisement
Advertisement