ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸੇ ਸੀਨੀਅਰ ਨੂੰ ਨਹੀਂ ਮਿਲੇਗੀ ਸ੍ਰੀਜੇਸ਼ ਦੀ 16 ਨੰਬਰ ਜਰਸੀ

07:14 AM Aug 15, 2024 IST
ਭਾਰਤੀ ਹਾਕੀ ਟੀਮ ਦੇ ਖਿਡਾਰੀ 16 ਨੰਬਰ ਜਰਸੀ ਪਹਿਨ ਕੇ ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਸਨਮਾਨ ਦਿੰਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ, 14 ਅਗਸਤ
ਹਾਕੀ ਇੰਡੀਆ ਨੇ ਅੱਜ ਦਿੱਗਜ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਸਨਮਾਨ ’ਚ ਉਸ ਦੀ ਜਰਸੀ ਨੰਬਰ 16 ਸੀਨੀਅਰ ਟੀਮ ਤੋਂ ਸੇਵਾਮੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਸ੍ਰੀਜੇਸ਼ ਨੇ ਹਾਲ ਹੀ ਵਿੱਚ ਮੁਕੰਮਲ ਹੋਈਆਂ ਪੈਰਿਸ ਖੇਡਾਂ ’ਚ ਦੇਸ਼ ਨੂੰ ਲਗਾਤਾਰ ਦੂਜਾ ਓਲੰਪਿਕ ਕਾਂਸੀ ਤਗ਼ਮਾ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਮਗਰੋਂ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਹਾਕੀ ਇੰਡੀਆ ਨੇ ਨਾਲ ਹੀ ਸ੍ਰੀਜੇਸ਼ ਨੂੰ ਜੂਨੀਅਰ ਟੀਮ ਦਾ ਕੋਚ ਬਣਾ ਦਿੱਤਾ ਹੈ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ ਕਿ ਭਵਿੱਖ ’ਚ ਸੀਨੀਅਰ ਟੀਮ ਦੇ ਕਿਸੇ ਵੀ ਖਿਡਾਰੀ ਨੂੰ 16 ਨੰਬਰ ਜਰਸੀ ਨਹੀਂ ਦਿੱਤੀ ਜਾਵੇਗੀ ਹਾਲਾਂਕਿ ਜੂਨੀਅਰ ਪੱਧਰ ’ਤੇ ਇਹ ਜਰਸੀ ਮਿਲੇਗੀ।
ਭੋਲਾ ਨਾਥ ਨੇ ਅਧਿਕਾਰਤ ਤੌਰ ’ਤੇ ਇਹ ਵੀ ਐਲਾਨ ਕੀਤਾ ਕਿ ਤਕਰੀਬਨ ਦੋ ਦਹਾਕੇ ਤੱਕ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ 36 ਸਾਲਾ ਸ੍ਰੀਜੇਸ਼ ਜੂਨੀਅਰ ਕੌਮੀ ਕੋਚ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਸ੍ਰੀਜੇਸ਼ ਦੇ ਸਨਮਾਨ ’ਚ ਰੱਖੇ ਸਮਾਗਮ ਦੌਰਾਨ ਕਿਹਾ, ‘ਸ੍ਰੀਜੇਸ਼ ਹੁਣ ਜੂਨੀਅਰ ਟੀਮ ਦੇ ਕੋਚ ਬਣਨ ਜਾ ਰਹੇ ਹਨ ਅਤੇ ਅਸੀਂ ਸੀਨੀਅਰ ਟੀਮ ਲਈ 16 ਨੰਬਰ ਦੀ ਜਰਸੀ ਸੇਵਾਮੁਕਤ ਕਰ ਰਹੇ ਹਾਂ। ਅਸੀਂ ਜੂਨੀਅਰ ਟੀਮ ਲਈ 16 ਨੰਬਰ ਜਰਸੀ ਸੇਵਾਮੁਕਤ ਨਹੀਂ ਕਰ ਰਹੇ।’ ਉਨ੍ਹਾਂ ਕਿਹਾ, ‘ਸ੍ਰੀਜੇਸ਼ ਜੂਨੀਅਰ ਟੀਮ ’ਚ ਹੋਰ ਸ੍ਰੀਜੇਸ਼ ਤਿਆਰ ਕਰੇਗਾ।’ ਕੇਰਲ ਦੇ ਇਸ ਸੀਨੀਅਰ ਖਿਡਾਰੀ ਦੇ ਸਨਮਾਨ ’ਚ ਕਰਵਾਏ ਗਏ ਸਮਾਗਮ ਦੌਰਾਨ ਹਾਜ਼ਰ ਸਾਰੇ ਖਿਡਾਰੀਆਂ ਨੇ ਇੱਕੋ ਜਿਹੀ ਲਾਲ ਰੰਗ ਦੀ ਜਰਸੀ ਪਹਿਨੀ ਹੋਈ ਸੀ ਜਿਸ ਪਿੱਛੇ ਸ੍ਰੀਜੇਸ਼ ਦਾ ਨਾਂ ਲਿਖਿਆ ਹੋਇਆ ਸੀ। ਉਨ੍ਹਾਂ ਸ੍ਰੀਜੇਸ਼ ਵੱਲੋਂ ਹਾਕੀ ਲਈ ਦਿੱਤੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਸਮਾਗਮ ’ਚ ਨਿਸ਼ਾਨੇਬਾਜ਼ ਮਨੂ ਭਾਕਰ ਵੀ ਹਾਜ਼ਰ ਸੀ ਜੋ ਆਜ਼ਾਦੀ ਮਗਰੋਂ ਇੱਕ ਓਲੰਪਿਕ ’ਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ। -ਪੀਟੀਆਈ

Advertisement

Advertisement
Advertisement