ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੌਤ ਮਗਰੋਂ ਸ਼ੁਕਰਾਣੂ ਦੀ ਵਰਤੋਂ ’ਤੇ ਕੋਈ ਪਾਬੰਦੀ ਨਹੀਂ

07:08 AM Oct 06, 2024 IST

ਨਵੀਂ ਦਿੱਲੀ (ਟਨਸ): ਦਿੱਲੀ ਹਾਈ ਕੋਰਟ ਨੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਜੇ ਸ਼ੁਕਰਾਣੂ ਦੇ ਮਾਲਕ ਦੀ ਸਹਿਮਤੀ ਮਿਲ ਜਾਵੇ ਤਾਂ ਉਸ ਦੀ ਮੌਤ ਮਗਰੋਂ ਸੰਤਾਨ ਦੀ ਉੱਤਪੱਤੀ ’ਤੇ ਕੋਈ ਪਾਬੰਦੀ ਨਹੀਂ ਹੈ। ਜਸਟਿਸ ਪ੍ਰਤਿਭਾ ਐੱਮ. ਸਿੰਘ ਨੇ ਨਿਵੇਕਲੇ ਫ਼ੈਸਲੇ ਤਹਿਤ ਸਰ ਗੰਗਾ ਰਾਮ ਹਸਪਤਾਲ ਨੂੰ ਨਿਰਦੇਸ਼ ਦਿੱਤੇ ਕਿ ਉਹ ਕੈਂਸਰ ਕਾਰਨ ਮਰੇ 30 ਸਾਲ ਦੇ ਅਣਵਿਆਹੇ ਨੌਜਵਾਨ ਦੇ ਵੀਰਜ ਦੇ ਨਮੂਨੇ ਉਸ ਦੇ ਮਾਪਿਆਂ ਨੂੰ ਸੌਂਪੇ ਤਾਂ ਜੋ ਸਰੋਗੇਸੀ ਰਾਹੀਂ ਉਨ੍ਹਾਂ ਦਾ ਪਰਿਵਾਰ ਅੱਗੇ ਵਧ ਸਕੇ। ਉਂਜ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਵੀਰਜ ਦੇ ਨਮੂਨੇ ਕਿਸੇ ਵਪਾਰਕ ਜਾਂ ਵਿੱਤੀ ਲਾਹੇ ਲਈ ਨਹੀਂ ਵਰਤੇ ਜਾ ਸਕਦੇ ਹਨ। ਅਰਜ਼ੀਕਾਰ ਦੇ ਬੇਟੇ ਦੀ ਕੀਮੋਥੈਰੇਪੀ ਸ਼ੁਰੂ ਹੋਣ ਤੋਂ ਪਹਿਲਾਂ 2020 ’ਚ ਉਸ ਦੇ ਵੀਰਜ ਦੇ ਨਮੂਨੇ ‘ਫਰੀਜ਼’ ਕਰਵਾ ਦਿੱਤੇ ਗਏ ਸਨ ਕਿਉਂਕਿ ਡਾਕਟਰਾਂ ਨੇ ਦੱਸਿਆ ਸੀ ਕਿ ਕੈਂਸਰ ਦੇ ਇਲਾਜ ਕਾਰਨ ਉਹ ਬਾਂਝ ਹੋ ਸਕਦਾ ਹੈ। ਜਦੋਂ ਨੌਜਵਾਨ ਦੇ ਮਾਪਿਆਂ ਨੇ ਵੀਰਜ ਦੇ ਨਮੂਨੇ ਲੈਣ ਲਈ ਹਸਪਤਾਲ ਨਾਲ ਸੰਪਰਕ ਕੀਤਾ ਤਾਂ ਹਸਪਤਾਲ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਬਿਨਾਂ ਉਹ ਨਮੂਨੇ ਨਹੀਂ ਦੇਣਗੇ। ਹਾਈ ਕੋਰਟ ਨੇ 84 ਪੰਨਿਆਂ ਦੇ ਹੁਕਮਾਂ ’ਚ ਕਿਹਾ ਕਿ ਅਰਜ਼ੀ ’ਚ ਬੱਚੇ ਨੂੰ ਜਨਮ ਦੇਣ ਨਾਲ ਸਬੰਧਤ ਕਾਨੂੰਨੀ ਅਤੇ ਨੈਤਿਕ ਮੁੱਦਿਆਂ ਸਮੇਤ ਕਈ ਅਹਿਮ ਮਸਲੇ ਚੁੱਕੇ ਗਏ ਹਨ। ਅਦਾਲਤ ਨੇ ਕਿਹਾ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਇਸ ਫ਼ੈਸਲੇ ’ਤੇ ਵਿਚਾਰ ਕਰੇਗਾ ਕਿ ਕੀ ਮੌਤ ਮਗਰੋਂ ਸ਼ੁਕਰਾਣੂਆਂ ਦੀ ਵਰਤੋਂ ਜਾਂ ਇਸ ਨਾਲ ਸਬੰਧਤ ਮੁੱਦਿਆਂ ਦੇ ਹਲ ਲਈ ਕਿਸੇ ਕਾਨੂੰਨ, ਐਕਟ ਜਾਂ ਦਿਸ਼ਾ-ਨਿਰਦੇਸ਼ਾਂ ਦੀ ਲੋੜ ਹੈ ਜਾਂ ਨਹੀਂ।

Advertisement

Advertisement