For the best experience, open
https://m.punjabitribuneonline.com
on your mobile browser.
Advertisement

ਕੋਈ ਵੀ ਫ਼ਿਲਮ ਜਾਂ ਗੀਤ ਹਿੱਟ ਹੋਣ ਬਾਰੇ ਨਹੀਂ ਦੱਸ ਸਕਦਾ: ਦਿਲਜੀਤ

08:18 AM Apr 28, 2024 IST
ਕੋਈ ਵੀ ਫ਼ਿਲਮ ਜਾਂ ਗੀਤ ਹਿੱਟ ਹੋਣ ਬਾਰੇ ਨਹੀਂ ਦੱਸ ਸਕਦਾ  ਦਿਲਜੀਤ
Advertisement

ਮੁੰਬਈ: ਮਸ਼ਹੂਰ ਅਦਾਕਾਰ ਤੇ ਪੰਜਾਬੀ ਫ਼ਨਕਾਰ ਦਿਲਜੀਤ ਦੋਸਾਂਝ ਨੇ ਆਖਿਆ ਕਿ ਕੋਈ ਵੀ ਕਿਸੇ ਦੀ ਫ਼ਿਲਮ ਜਾਂ ਗੀਤ ਦੇ ਹਿੱਟ ਹੋਣ ਬਾਰੇ ਨਹੀਂ ਦੱਸ ਸਕਦਾ। ਦਿਲਜੀਤ ਨੇ ਇਹ ਗੱਲਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਕਹੀਆਂ। ਉਸਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਮੌਜੂਦਾ ਸਮੇਂ ਨੂੰ ਸੁਨਹਿਰੀ ਦੌਰ ਮੰਨਦਾ ਹੈ ਕਿਉਂਕਿ ਉਹ ਭਾਵੇਂ ਫ਼ਿਲਮ ਕਰੇ ਜਾਂ ਗੀਤ ਸਭ ਹਿੱਟ ਹੋ ਜਾਂਦੇ ਹਨ। ਹਾਲ ਹੀ ਵਿੱਚ ਦਿਲਜੀਤ ਦੀ ਫਿਲਮ ‘ਚਮਕੀਲਾ’ ਹਿੱਟ ਹੋਈ ਹੈ। ਦਿਲਜੀਤ ਨੇ ਆਖਿਆ,‘‘ਕੋਈ ਵਿਅਕਤੀ ਕਿਸੇ ਦੀ ਫਿਲਮ ਜਾਂ ਗੀਤ ਬਾਰੇ ਇਹ ਨਹੀਂ ਦੱਸ ਸਕਦਾ ਕਿ ਉਹ ਹਿੱਟ ਹੋਵੇਗਾ ਜਾਂ ਨਹੀਂ। ਇਹ ਪਰਮਾਤਮਾ ਦੀ ਮਿਹਰ ਹੈ। ਕੋਈ ਵੀ ਅਦਾਕਾਰ ਜਾਂ ਨਿਰਦੇਸ਼ਕ ਇਹ ਨਹੀਂ ਕਹਿ ਸਕਦਾ ਕਿ ਜਿਸ ਫ਼ਿਲਮ ਵਿੱਚ ਮੈਂ ਹਾਂ ਤਾਂ ਉਹ ਹਿੱਟ ਹੀ ਹੋਵੇਗੀ। ਅਜਿਹਾ ਕੁਝ ਵੀ ਨਹੀਂ ਹੈ ਕਿਉਂਕਿ ਇਹ ਸਭ ਉਪਰ ਵਾਲੇ ਦੀ ਮਿਹਰ ਹੈ। ਮੈਂ ਅਜਿਹਾ ਹੀ ਸੋਚਦਾ ਹਾਂ। ਕਈ ਵਾਰ ਲੋਕ ਕਹਿੰਦੇ ਹਨ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ ਪਰ ਮੈਂ ਸੋਚਦਾ ਹਾਂ ਕਿ ਮੈਂ ਖੁਦ ਹੀ ਦਰਸ਼ਕ ਹਾਂ। ਜੇ ਮੈਨੂੰ ਇਹ ਪਸੰਦ ਹੈ ਤਾਂ ਦਰਸ਼ਕ ਵੀ ਇਸ ਨੂੰ ਪਸੰਦ ਕਰਨਗੇ। ਮੈਂ ਹਮੇਸ਼ਾ ਫਿਲਮਾਂ ਅਤੇ ਗੀਤਾਂ ਨੂੰ ਦਰਸ਼ਕਾਂ ਦੇ ਨਜ਼ਰੀਏ ਨਾਲ ਦੇਖਦਾ ਹਾਂ।’’ -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×