For the best experience, open
https://m.punjabitribuneonline.com
on your mobile browser.
Advertisement

ਪ੍ਰਿਯੰਕਾ ਨੇ ਫ਼ਿਲਮ ‘ਹੈੱਡਜ਼ ਆਫ ਸਟੇਟ’ ਦੇ ਸਹਿ ਅਦਾਕਾਰ ਇਦਰੀਸ ਐਲਬਾ ਨੂੰ ਤੋਹਫ਼ਾ ਭੇਜਿਆ

07:34 AM May 10, 2024 IST
ਪ੍ਰਿਯੰਕਾ ਨੇ ਫ਼ਿਲਮ ‘ਹੈੱਡਜ਼ ਆਫ ਸਟੇਟ’ ਦੇ ਸਹਿ ਅਦਾਕਾਰ ਇਦਰੀਸ ਐਲਬਾ ਨੂੰ ਤੋਹਫ਼ਾ ਭੇਜਿਆ
Advertisement

ਲਾਸ ਏਂਜਲਸ: ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਫ਼ਿਲਮ ‘ਹੈੱਡਜ਼ ਆਫ ਸਟੇਟ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਉਸ ਨੇ ਆਪਣੇ ਸਹਿ ਅਦਾਕਾਰ ਇਦਰੀਸ ਐਲਬਾ ਨੂੰ ਇੱਕ ਵਿਸ਼ੇਸ਼ ਤੋਹਫਾ ਦਿੱਤਾ ਹੈ। ਇਦਰੀਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤੋਹਫ਼ੇ ਦੀ ਤਸਵੀਰ ਅਤੇ ਹੱਥ ਨਾਲ ਲਿਖਿਆ ਨੋਟ ਸਾਂਝਾ ਕੀਤਾ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਪ੍ਰਿਯੰਕਾ ਨੂੰ ਟੈਗ ਕਰਦਿਆਂ ਉਸ ਦਾ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਫਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਦਾ ਐਲਾਨ ਕਰਦਿਆਂ ਫਿਲਮ ਦੇ ਸੈੱਟ ਦੇ ਪਲਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ। ਅਦਾਕਾਰਾ ਨੇ ਕਿਹਾ, ‘ਸ਼ੂਟਿੰਗ ਮੁਕੰਮਲ ਕਰ ਰਹੇ ਹਾਂ... ਸ਼ੂਟਿੰਗ ਨੂੰ ਚੱਲਦਿਆਂ ਇੱਕ ਸਾਲ ਹੋ ਗਿਆ ਹੈ। ਇਸ ਵਕਫ਼ੇ ਦੌਰਾਨ ਬਹੁਤ ਕੁਝ ਵਾਪਰਿਆ ਤੇ ਆਖ਼ਰ ਅਸੀਂ ਇੱਥੇ ਤੱਕ ਪੁੱਜ ਗਏ ਹਾਂ। ਅਸੀਂ ਸ਼ੂਟਿੰਗ ਦੌਰਾਨ ਖੂਬ ਹਾਸਾ ਠੱਠਾ ਕੀਤਾ।’ ਪ੍ਰਿਯੰਕਾ ਨੇ ਆਖਿਆ, ‘ਸ਼ੂਟਿੰਗ ਦੌਰਾਨ ਕੁਝ ਮਹਾਨ ਲੋਕਾਂ ਨਾਲ ਕੰਮ ਕਰਨਾ ਸਨਮਾਨ ਵਾਲੀ ਗੱਲ ਹੈ। ਉਮੀਦ ਹੈ ਕਿ ਤੁਸੀਂ ਫਿਲਮ ਦੇਖ ਕੇ ਉਵੇਂ ਹੀ ਮੌਜ-ਮੌਸਤੀ ਕਰੋਗੇ ਜਿਵੇਂ ਅਸੀਂ ਫਿਲਮ ਬਣਾਉਂਦਿਆਂ ਕੀਤੀ ਹੈ। ਪ੍ਰਾਈਮ ਵੀਡੀਓ ’ਤੇ ਦੇਖੋ ਫਿਲਮ ਹੈੱਡਜ਼ ਆਫ ਸਟੇਟ।’’ -ਏਐੱਨਆਈ

Advertisement

Advertisement
Author Image

joginder kumar

View all posts

Advertisement
Advertisement
×