‘ਇੰਡੀਆ’ ’ਚ ਵਾਪਸੀ ਬਾਰੇ ਨਿਤੀਸ਼ ਵੱਲੋਂ ਗੋਲਮੋਲ ਜਵਾਬ
06:20 AM Jan 03, 2025 IST
ਪਟਨਾ:
Advertisement
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਵੱਲੋਂ ਵਿਰੋਧੀ ਗੱਠਜੋੜ ‘ਇੰਡੀਆ’ ’ਚ ਵਾਪਸ ਆਉਣ ਦੇ ਮਤੇ ਦਾ ਗੋਲਮੋਲ ਜਵਾਬ ਦਿੱਤਾ। ਉਨ੍ਹਾਂ ਪੱਤਰਕਾਰ ਨੂੰ ਕਿਹਾ, ‘ਕੀ ਕਹਿ ਰਹੇ ਹੋ।’ ਰਾਜ ਭਵਨ ’ਚ ਨਵੇਂ ਰਾਜਪਾਲ ਵਜੋਂ ਆਰਿਫ ਮੁਹੰਮਦ ਖਾਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ ਕੁਮਾਰ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਨ੍ਹਾਂ ਹੱਥ ਜੋੜ ਕੇ ਬੱਸ ਇੰਨਾ ਹੀ ਕਿਹਾ, ‘ਕੀ ਕਹਿ ਰਹੇ ਹੋ।’ ਇਸੇ ਦੌਰਾਨ ਕੇਂਦਰੀ ਮੰਤਰੀ ਲੱਲਨ ਸਿੰਘ ਨੇ ਲਾਲੂ ਯਾਦਵ ਦੀਆਂ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਗ਼ੈਰ-ਪ੍ਰਸੰਗਿਕ ਦੱਸਿਆ। -ਪੀਟੀਆਈ
Advertisement
Advertisement