ਪਿੰਡ ਹੇੜੀਕੇ ਦਾ ਨਿਸ਼ਾਂਤ ਸ਼ਰਮਾ ਕੈਨੇਡੀਅਨ ਨੇਵੀ ਵਿੱਚ ਭਰਤੀ
ਬੀਰਬਲ ਰਿਸ਼ੀ
ਸ਼ੇਰਪੁਰ, 12 ਜੂਨ
ਕੈਨੇਡੀਅਨ ਫੋਰਸਿਜ਼ ਐਟੀਟਿਊਡ ਟੈਸਟ ਪਾਸ ਕਰਕੇ ਬਲਾਕ ਸ਼ੇਰਪੁਰ ਦੇ ਪਿੰਡ ਹੇੜੀਕੇ ਨਾਲ ਸਬੰਧਤ ਨਿਸ਼ਾਂਤ ਸ਼ਰਮਾ ਕੈਨੇਡੀਅਨ ਨੇਵੀ ਵਿੱਚ ਭਰਤੀ ਹੋ ਗਿਆ ਹੈ। ਇਸ ਕਾਰਨ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਪਾਸੀਆਂ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ। ਨਿਸ਼ਾਂਤ ਸ਼ਰਮਾ ਦੇ ਪਿਤਾ ਓਂਕਾਰ ਸ਼ਰਮਾ ਅਤੇ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੰਨ 2009 ਵਿੱਚ ਕੈਨੇਡਾ ਗਿਆ ਸੀ ਜਿਸ ਨੇ ਇਸ ਮੁਕਾਮ ‘ਤੇ ਪੁੱਜਣ ਲਈ ਹਰ ਛੋਟੇ ਵੱਡੇ ਕੰਮ ਦੇ ਨਾਲ-ਨਾਲ ਆਪਣੀ ਪੜ੍ਹਾਈ ਕਰਦਿਆਂ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੱਸਿਆ ਕਿ ਸੀਐੱਫਏਟੀ ਦਾ ਸਤੰਬਰ 2021 ਵਿੱਚ ਟੈਸਟ ਦਿੱਤਾ ਜਿਸ ਮਗਰੋਂ ਬੀਐੱਮਕਿਊ (ਬੇਸਿਕ ਮਿਲਟਰੀ ਕੁਆਲੀਫਿਕੇਸ਼ਨ) ਸਖ਼ਤ ਸਿਖਲਾਈ ਕਰਕੇ ਆਖਿਰ ਕੈਨੇਡੀਅਨ ਨੇਵੀ ਵਿੱਚ ਨਿਸ਼ਾਂਤ ਨੇ ਨੇਬਲ ਕਮਿਊਨੀਕੇਟਰ ਰੈਂਕ ਪ੍ਰਾਪਤ ਕੀਤਾ। ਨਿਸ਼ਾਂਤ ਸ਼ਰਮਾ ਦਾ ਕਹਿਣਾ ਹੈ ਪਰਵਾਸ ਕਰਨ ਤੋਂ ਪਹਿਲਾਂ ਉਸ ਦੇ ਮਰਹੂਮ ਦਾਦਾ ਪੰਡਿਤ ਰਾਮਸਰੂਪ ਹੁਰਾਂ ਨੇ ਆਪਣੇ ਜਿਉਂਦੇ ਜੀਅ ਕਈ ਵਾਰ ਉਸ ਨੂੰ ਮਿਲਟਰੀ ਫੋਰਸ ਵਿੱਚ ਕਰਵਾਉਣ ਦੀ ਇੱਛਾ ਪ੍ਰਗਟਾਈ ਅਤੇ ਬਹੁਤ ਸਖ਼ਤ ਸਿਖਲਾਈ ਦੇ ਬਾਵਜੂਦ ਇਸ ਮੁਕਾਮ ‘ਤੇ ਪਹੁੰਚਾਉਣ ਲਈ ਉਸ ਦੇ ਪੁਰਖਿਆ ਦਾ ਉਤਸ਼ਾਹ ਤੇ ਪਤਨੀ ਦਾ ਯੋਗਦਾਨ ਜ਼ਿਕਰਯੋਗ ਹੈ।