For the best experience, open
https://m.punjabitribuneonline.com
on your mobile browser.
Advertisement

ਡੀਯੂ ਦੇ ਨੌਂ ਵਿਦਿਆਰਥੀ ਓਲੰਪਿਕ ਵਿੱਚ ਲੈਣਗੇ ਹਿੱਸਾ

08:55 AM Jul 24, 2024 IST
ਡੀਯੂ ਦੇ ਨੌਂ ਵਿਦਿਆਰਥੀ ਓਲੰਪਿਕ ਵਿੱਚ ਲੈਣਗੇ ਹਿੱਸਾ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਇਸ ਵਾਰ ਦਿੱਲੀ ਯੂਨੀਵਰਸਿਟੀ ਦੇ 9 ਵਿਦਿਆਰਥੀ ਪੈਰਿਸ ਓਲੰਪਿਕ ਵਿੱਚ ਵੀ ਭਾਰਤ ਦੀ ਤਰਫੋਂ ਝੰਡਾ ਲਹਿਰਾਉਣਗੇ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਦੱਸਿਆ ਕਿ ਇਨ੍ਹਾਂ 9 ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ 6 ਖਿਡਾਰੀ ਸ਼ੂਟਿੰਗ ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇੱਕ ਖਿਡਾਰੀ ਅਥਲੈਟਿਕਸ ਅਤੇ ਇੱਕ ਖਿਡਾਰੀ ਟੇਬਲ ਟੈਨਿਸ ਵਿੱਚ ਹਿੱਸਾ ਲੈ ਰਿਹਾ ਹੈ।
ਡੀਯੂ ਦਾ ਇੱਕ ਸਾਬਕਾ ਵਿਦਿਆਰਥੀ ਵੀ ਸ਼ੂਟਿੰਗ ਕੋਚ ਵਜੋਂ ਓਲੰਪਿਕ ਵਿੱਚ ਹਿੱਸਾ ਲੈ ਰਿਹਾ ਹੈ।
ਡੀਯੂ ਦੇ 4 ਵਿਦਿਆਰਥੀਆਂ ਨੇ 2020 ਟੋਕੀਓ ਓਲੰਪਿਕ ਵਿੱਚ ਹਿੱਸਾ ਲਿਆ। ਖੇਡ ਨਿਰਦੇਸ਼ਕ ਡਾ. ਅਨਿਲ ਕੁਮਾਰ ਕਾਲਕਲ ਨੇ ਦੱਸਿਆ ਕਿ 9 ਖਿਡਾਰੀਆਂ ’ਚੋਂ 3 ਖਿਡਾਰੀ ਮਨੂ ਭਾਕਰ, ਅਮੋਜ ਜੈਕਬ ਅਤੇ ਮਨਿਕਾ ਬੱਤਰਾ ਨੇ ਵੀ 2020 ਟੋਕੀਓ ਉਲੰਪਿਕ ’ਚ ਹਿੱਸਾ ਲਿਆ ਸੀ| ਇਸ ਵਾਰ ਭਾਰਤ ਤੋਂ ਕੁੱਲ 117 ਖਿਡਾਰੀ ਹਿੱਸਾ ਲੈ ਰਹੇ ਹਨ। ਸ਼ੂਟਿੰਗ ਵਿੱਚ ਅੱਧੇ ਤੋਂ ਵੱਧ ਮਹਿਲਾ ਖਿਡਾਰਨਾਂ ਡੀਯੂ ਦੀਆਂ ਹਨ। ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਭਾਰਤ ਦੇ ਕੁੱਲ 21 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚੋਂ 11 ਮਹਿਲਾ ਖਿਡਾਰੀ ਹਨ ਅਤੇ ਇਨ੍ਹਾਂ 11 ਮਹਿਲਾ ਖਿਡਾਰੀਆਂ ਵਿੱਚੋਂ 6 ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹਨ। ਟੇਬਲ ਟੈਨਿਸ ਵਿੱਚ ਭਾਰਤੀ ਟੀਮ ਦੀਆਂ ਕੁੱਲ 8 ਖਿਡਾਰਨਾਂ ਵਿੱਚੋਂ 4 ਮਹਿਲਾ ਖਿਡਾਰਨਾਂ ਹਨ ਜਿਨ੍ਹਾਂ ਵਿੱਚੋਂ ਇੱਕ ਡੀਯੂ ਦੀ ਹੈ। ਡਾ. ਕਾਲਕਲ ਨੇ ਦੱਸਿਆ ਕਿ ਸ਼ੂਟਿੰਗ ਵਿੱਚ ਭਾਗ ਲੈਣ ਵਾਲੀ ਰਮਿਤਾ ਜਿੰਦਲ ਇਸ ਸਮੇਂ ਹੰਸਰਾਜ ਕਾਲਜ ਦੀ ਬੀ.ਕਾਮ (ਆਨਰਜ਼) ਤੀਜੇ ਸਾਲ ਦੀ ਵਿਦਿਆਰਥਣ ਹੈ ਅਤੇ ਰਿਦਮ ਸਾਂਗਵਾਨ ਇਸ ਸਮੇਂ ਲੇਡੀ ਸ੍ਰੀ ਰਾਮ ਕਾਲਜ ਦੀ ਅੰਗਰੇਜ਼ੀ (ਆਨਰਸ) ਦੇ ਦੂਜੇ ਸਾਲ ਦੀ ਵਿਦਿਆਰਥਣ ਹੈ। ਸਾਬਕਾ ਵਿਦਿਆਰਥੀਆਂ ਵਿੱਚੋਂ ਸ਼੍ਰੇਅਸੀ ਸਿੰਘ ਨੇ ਹੰਸਰਾਜ ਕਾਲਜ ਤੋਂ 2012 ਵਿੱਚ ਬੀ.ਏ. ਮਨੂ ਭਾਕਰ ਨੇ 2022 ਵਿੱਚ ਲੇਡੀ ਸ੍ਰੀ ਰਾਮ ਕਾਲਜ ਤੋਂ ਰਾਜਨੀਤੀ ਸ਼ਾਸਤਰ (ਆਨਰਜ਼) ਕੀਤਾ ਹੈ। ਮਹੇਸ਼ਵਰੀ ਚੌਹਾਨ ਨੇ ਸਾਲ 2017 ਵਿੱਚ ਲੇਡੀ ਸ੍ਰੀ ਰਾਮ ਕਾਲਜ ਤੋਂ ਫਿਲਾਸਫੀ (ਆਨਰਜ਼) ਕੀਤੀ ਹੈ ਅਤੇ ਰਾਜੇਸ਼ਵਰੀ ਕੁਮਾਰੀ 2010 ਵਿੱਚ ਸ੍ਰੀ ਵੈਂਕਟੇਸ਼ਵਰ ਕਾਲਜ ਦੀ ਬੀਏ ਦੀ ਵਿਦਿਆਰਥਣ ਰਹੀ ਹੈ। ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ 2016 ਵਿੱਚ ਜੀਸਸ ਐਂਡ ਮੈਰੀ ਕਾਲਜ ਦੇ ਸਮਾਜ ਸ਼ਾਸਤਰ (ਆਨਰਜ਼) ਪ੍ਰੋਗਰਾਮ ਦੀ ਸਾਬਕਾ ਵਿਦਿਆਰਥੀ ਹੈ। ਅਮੋਜ਼ ਜੈਕਬ, ਜੋ ਐਥਲੈਟਿਕਸ (4x400 ਰਿਲੇਅ) ਵਿੱਚ ਹਿੱਸਾ ਲਵੇਗਾ, ਨੇ 2016-2019 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਪਾਸ ਕੀਤਾ ਹੈ। ਮਨੂ ਭਾਕਰ ਦੇ ਕੋਚ ਵਜੋਂ ਪੈਰਿਸ ਓਲੰਪਿਕ ਵਿਚ ਗਏ ਜਸਪਾਲ ਰਾਣਾ ਸ੍ਰੀ ਅਰਬਿੰਦੋ ਕਾਲਜ ਦੇ ਵਿਦਿਆਰਥੀ ਵੀ ਰਹਿ ਚੁੱਕੇ ਹਨ।

Advertisement

Advertisement
Author Image

joginder kumar

View all posts

Advertisement
Advertisement
×