ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਲਾ ਕਬਾੜੀਆ ਦੀਆਂ ਨੌਂ ਜਾਇਦਾਦਾਂ ਨਿਗਮ ਨੇ ਢਾਹੀਆਂ

08:40 AM Jun 11, 2024 IST
ਨਗਰ ਨਿਗਮ ਯਮੁਨਾਨਗਰ ਵੱਲੋਂ ਢਾਹੀਆਂ ਜਾ ਰਹੀਆਂ ਕਾਲਾ ਕਬਾੜੀਆ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਅਤੇ ਉਸਾਰੀਆਂ।

ਪੱਤਰ ਪ੍ਰੇਰਕ
ਯਮੁਨਾਨਗਰ, 10 ਜੂਨ
ਨਗਰ ਨਿਗਮ ਨੇ ਅੱਜ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਨਰੇਸ਼ ਵਰਮਾ ਉਰਫ਼ ਕਾਲਾ ਕਬਾੜੀਆ ਦੀਆਂ 9 ਜਾਇਦਾਦਾਂ ਨੂੰ ਢਾਹ ਦਿੱਤਾ। ਜ਼ਿਆਦਾਤਰ ਜਾਇਦਾਦਾਂ ਵਪਾਰਕ ਉਦੇਸ਼ਾਂ ਲਈ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਸਨ। ਨਗਰ ਨਿਗਮ ਨੇ ਇਸ ਸਬੰਧੀ ਕਥਿਤ ਮੁਲਜ਼ਮ ਸਕਰੈਪ ਡੀਲਰ ਕਾਲੇ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਸਨ।
ਅੱਜ ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਅਤੇ ਐੱਸਪੀ ਗੰਗਾਰਾਮ ਪੂਨੀਆ ਦੇ ਨਿਰਦੇਸ਼ਾਂ ’ਤੇ ਡੀਐੱਸਪੀ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਗਠਿਤ ਟੀਮ ਨੇ ਏਟੀਪੀ ਅਤੇ ਨਿਗਮ ਦੇ ਇੰਜਨੀਅਰ ਕੁਲਦੀਪ ਯਾਦਵ ਅਤੇ ਪੁਲੀਸ ਫੋਰਸ ਦੀ ਮਦਦ ਨਾਲ ਇਨ੍ਹਾਂ ਜਾਇਦਾਦਾਂ ’ਤੇ ਪੀਲੇ ਪੰਜੇ ਦੀ ਵਰਤੋਂ ਕਰਦਿਆਂ ਗ਼ੈਰਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ। ਜ਼ਿਕਰਯੋਗ ਹੈ ਕਿ ਰਾਮਪੁਰਾ ਵਾਸੀ ਨਰੇਸ਼ ਵਰਮਾ ਉਰਫ ਕਾਲਾ ਕਬਾੜੀ ਤੇ ਉਸ ਦੀ ਪਤਨੀ ਨੇ ਵੀ ਗੋਲੀਬਾਰੀ ਅਤੇ ਕੁੱਟਮਾਰ ਦੇ ਦੋਸ਼ ਲਗਾਏ ਸਨ। ਇਸ ਮਗਰੋਂ ਪੁਲੀਸ ਨੇ ਮੁਲਜ਼ਮ ਕਾਲਾ ਕਬਾੜੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਮਗਰੋਂ ਉਸ ਦੇ ਚੂਰਾ ਪੋਸਤ ਦੇ ਨਾਜਾਇਜ਼ ਕਾਰੋਬਾਰ ਦਾ ਪਰਦਾਫਾਸ਼ ਹੋਇਆ। ਮੁਲਜ਼ਮ ਕਾਲਾ ਕਬਾੜੀ ਉਰਫ਼ ਨਰੇਸ਼ ਵਰਮਾ ਅਤੇ ਉਸ ਦਾ ਭਰਾ ਸੋਨੂੰ ਗੋਲੀਬਾਰੀ ਦੇ ਨਾਲ-ਨਾਲ ਨਾਜਾਇਜ਼ ਫਿਰੌਤੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਕੁਝ ਦਿਨ ਪਹਿਲਾਂ ਨਿਗਮ ਨੇ ਉਸ ਦੀ ਨਾਜਾਇਜ਼ ਜਾਇਦਾਦ ’ਤੇ ਨੋਟਿਸ ਚਿਪਕਾਏ ਸਨ ਅਤੇ ਇਨ੍ਹਾਂ ਉਸਾਰੀਆਂ ਬਾਰੇ ਜਾਣਕਾਰੀ ਮੰਗੀ ਸੀ ਨਗਰ ਨਿਗਮ ਦੇ ਏਟੀਪੀ ਅਤੇ ਸਹਾਇਕ ਇੰਜਨੀਅਰ ਕੁਲਦੀਪ ਯਾਦਵ ਨੇ ਦੱਸਿਆ ਕਿ ਮੁਲਜ਼ਮ ਕਾਲਾ ਕਬਾੜੀਆ ਦੀਆਂ 9 ਜਾਇਦਾਦਾਂ ਜੋ ਕਿ ਨਗਰ ਨਿਗਮ ਖੇਤਰ ਵਿੱਚ ਨਾਜਾਇਜ਼ ਤੌਰ ’ਤੇ ਬਣਾਈਆਂ ਹੋਈਆਂ ਸਨ, ਨੂੰ ਢਾਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਰਿਕਾਰਡ ਦੀ ਪੜਤਾਲ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ।
ਉਨ੍ਹਾਂ ਦੱਸਿਆ ਕਿ ਟੀਮ ਨੇ ਜੇਸੀਬੀ ਦੀ ਮਦਦ ਨਾਲ ਰਾਮਪੁਰਾ ਦੇ ਗ੍ਰੀਨ ਪਾਰਕ ​(​ਸੌਭਾਗਿਆ ਰਿਜ਼ੋਰਟ ਨੇੜੇ ) ਗਧੌਲੀ ਕਲੋਨੀ, ਜਗਾਧਰੀ, ਸੈਕਟਰ- 17 ਲਾਗੇ ਨਾਜਾਇਜ਼ ਜਾਇਦਾਦਾਂ ਨੂੰ ਢਾਹ ਦਿੱਤਾ। ਇੱਥੇ ਮੁਲਜ਼ਮ ਸਕਰੈਪ ਦਾ ਕੰਮ, ਜਿਮ, ਡੇਅਰੀ, ਪੀਜੀ ਅਤੇ ਹੋਰ ਕਾਰੋਬਾਰ ਕਰਦਾ ਸੀ।

Advertisement

Advertisement
Advertisement