For the best experience, open
https://m.punjabitribuneonline.com
on your mobile browser.
Advertisement

ਨੌਂ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਿਆ

09:05 AM May 03, 2024 IST
ਨੌਂ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਿਆ
Advertisement

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਇਥੇ ਗ਼ੈਰਕਾਨੂੰਨੀ ਤਰੀਕੇ ਨਾਲ ਰਹਿੰਦੇ 9 ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਉਨ੍ਹਾਂ ਦੇ ਮੁਲਕਾਂ ਵਿੱਚ ਭੇਜ ਦਿੱਤਾ ਹੈ। ਥਾਣਾ ਮੋਹਨ ਗਾਰਡਨ, ਥਾਣਾ ਉੱਤਮ ਨਗਰ ਤੇ ਐਂਟੀ ਨਾਰਕੋਟਿਕਸ ਵੱਲੋਂ ਉਕਤ 9 ਵਿਦੇਸ਼ੀ ਨਾਗਰਿਕਾਂ ਉਪਰ ਕਾਰਵਾਈ ਕੀਤੀ ਗਈ ਹੈ। ਦੁਆਰਕਾ ਜ਼ਿਲ੍ਹੇ ਦੀਆਂ ਅਪਰੇਸ਼ਨ ਇਕਾਈਆਂ ਤੇ ਉਕਤ ਥਾਣਿਆਂ ਦੇ ਸਟਾਫ਼ ਨੂੰ ਉਨ੍ਹਾਂ ਦੇ ਸਬੰਧਤ ਇਲਾਕਿਆਂ ਅੰਦਰ ਗ਼ੈਰਕਾਨੂੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀਆਂ ਦੀ ਜਾਣਕਾਰੀ ਮਿਲੀ ਸੀ। ਅਪਰੈਲ ਮਹੀਨੇ ਦੌਰਾਨ ਪੁਲੀਸ ਨੇ ਉਨ੍ਹਾਂ ਲੋਕਾਂ ਦੀ ਪਛਾਣ ਕਰਕੇ ਵਾਪਸ ਉਨ੍ਹਾਂ ਦੇ ਮੁਲਕਾਂ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਦੀ ਪਛਾਣ ਜ਼ਿਲੋਲਾ ਅਖਮੇਦੋਵਾ (ਉਜ਼ਬੇਕਿਸਤਾਨ), ਮਾਈਕਲ ਐਗਬੁਨੀਕੇ, ਕਿੰਗਸਲੇ ਓਕੀ, ਫ੍ਰੈਂਕ ਚਿਨੇਡੂ, ਇਕੇਚੁਕਵੂ, ਪੌਲ ਚੁਕਵੁਮਾ ਓਸੀਟਾ, ਓਨੀਬੁਚੀ ਐਂਥਨੀ, ਹਿਲੇਰੀ ਚੁਕਵੁਨੋਸੋ ਓਕੋਸਾਈਮ ਤੇ ਈਵਾਰਿਸਟਸ ਏਲੋਚੁਕਵੂ (ਸਾਰੇ ਨਾਈਜ਼ੀਰੀਆ) ਵਜੋਂ ਹੋਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×