ਨੌਂ ਬਾਲ ਕਲਾਕਾਰਾਂ ਨੂੰ ਸ਼੍ਰੋਮਣੀ ਬਾਲ ਲੇਖਕ ਐਵਾਰਡ ਨਾਲ ਨਿਵਾਜਿਆ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 20 ਨਵੰਬਰ
ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਦੇ ਉਪਰਾਲੇ ਨਾਲ ਨਵੀਆਂ ਕਲਮਾਂ ਨਵੀਂ ਉਡਾਣ ਪ੍ਰਾਜੈਕਟ ਤਹਿਤ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ (ਸੰਗਰੂਰ) ਵਿੱਚ ਕਰਵਾਈ ਦੋ ਦਿਨਾਂ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਲਈ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਅਹਿਮ ਭੂਮਿਕਾ ਨਿਭਾਈ। ਮੀਡੀਆ ਸਲਾਹਕਾਰ ਸਤੀਸ਼ ਜੌੜਾ ਤੇ ਪ੍ਰਾਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਸੁੱਖੀ ਬਾਠ ਨੇ ਮਸਤੂਆਣਾ ਸਾਹਿਬ ਦੀ ਧਰਤੀ ’ਤੇ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ ਆਪਣੇ ਪਿਤਾ ਸਵ: ਅਰਜੁਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਐਵਾਰਡ ਨਾਲ 27 ਬੱਚਿਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਬੱਚਿਆਂ ਨੂੰ ਕ੍ਰਮਵਾਰ 11,000, 7,100 ਅਤੇ 5,100 ਦੀ ਨਗਦ ਰਾਸ਼ੀ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ।
ਕਾਂਗੜ ਨੇ ਦੱਸਿਆ ਕਿ ਪ੍ਰਾਇਮਰੀ ਵਰਗ ਕਵਿਤਾ ਉਚਾਰਨ ਵਿਚ ਪਹਿਲਾ ਸਥਾਨ ਮਿਹਰ ਕੇ ਸਿੱਧੂ ਬਠਿੰਡਾ, ਰਜਨੀ ਰੂਪਨਗਰ ਦੂਸਰਾ ਸਥਾਨ, ਮਨੀਸ਼ਾ ਰੂਪਨਗਰ ਤੀਜਾ ਸਥਾਨ ਹਾਸਲ ਕੀਤਾ। ਪ੍ਰਾਇਮਰੀ ਲੇਖ ਮੁਕਾਬਲਾ ਅੰਜਲੀ ਰਾਣੀ ਪਹਿਲਾ ਸਥਾਨ ਫਾਜ਼ਿਲਕਾ, ਦੂਸਰਾ ਸਥਾਨ ਸੋਹਲ ਪ੍ਰੀਤ ਕੌਰ ਜ਼ਿਲ੍ਹਾ ਮਲੇਰਕੋਟਲਾ, ਤੀਸਰਾ ਸਥਾਨ ਖੁਸ਼ਪ੍ਰੀਤ ਕੌਰ ਜ਼ਿਲ੍ਹਾ ਪਟਿਆਲਾ, ਮਿਡਲ ਭਾਗ ਦੇ ਕਵਿਤਾ ਉਚਾਰਨ ਮੁਕਾਬਲੇ ’ਚ ਪਹਿਲਾ ਸਥਾਨ ਜਸਕੋਮਲ ਕੌਰ ਜ਼ਿਲ੍ਹਾ ਮਲੇਰਕੋਟਲਾ, ਦੂਸਰਾ ਸਥਾਨ ਮਾਖੇਸ਼ ਮੋਹਨ ਸ਼ਰਮਾ ਜਿਲਾ ਸੰਗਰੂਰ, ਤੀਸਰਾ ਸਥਾਨ ਮੌਲੀਨ ਕੌਰ ਜਿਲਾ ਜਲੰਧਰ ਨੇ ਹਾਸਲ ਕੀਤਾ। ਲੇਖ ਮੁਕਾਬਲੇ ’ਚ ਪਹਿਲਾ ਸਥਾਨ ਕੋਮਲਦੀਪ ਕੌਰ ਜਿਲਾ ਬਠਿੰਡਾ-1, ਦੂਜਾ ਸਥਾਨ ਅਰਮਾਨਪ੍ਰੀਤ ਸਿੰਘ ਜ਼ਿਲ੍ਹਾ ਮੁਕਤਸਰ ਸਾਹਿਬ, ਤੀਸਰਾ ਸਥਾਨ ਦਿਕਸ਼ਾ ਜ਼ਿਲਾ ਫਿਰੋਜ਼ਪੁਰ, ਗੀਤ ਮੁਕਾਬਲਾ ਪਹਿਲਾ ਸਥਾਨ ਕਰਨਪ੍ਰੀਤ ਸਿੰਘ ਜ਼ਿਲ੍ਹਾ ਤਰਨਤਾਰਨ, ਦੂਸਰਾ ਸਥਾਨ ਮਨਪ੍ਰੀਤ ਸਿੰਘ ਬਠਿੰਡਾ-2 , ਤੀਸਰਾ ਸਥਾਨ ਅਭਿਮ ਕੁਮਾਰ ਜਿਲਾ ਜਲੰਧਰ। ਸੈਕੰਡਰੀ ਵਿਭਾਗ ਕਵਿਤਾ ਉਚਾਰਨ ਪਹਿਲਾ ਸਥਾਨ ਜਸਮੀਤ ਕੌਰ ਜ਼ਿਲਾ ਮੋਗਾ ,ਦੂਸਰਾ ਸਥਾਨ ਜੈਸਮੀਨ ਕੌਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਤੀਸਰਾ ਸਥਾਨ ਕਰਨਵੀਰ ਕੌਰ ਰਾਜਸਥਾਨ-2, ਲੇਖ ਮੁਕਾਬਲੇ ਪਹਿਲਾ ਸਥਾਨ ਪ੍ਰੀਤੀ ਜ਼ਿਲਾ ਗੁਰਦਾਸਪੁਰ, ਦੂਸਰਾ ਸਥਾਨ ਤਰਨਪ੍ਰੀਤ ਸਿੰਘ ਰਾਣਾ ਜਿਲਾ ਰੂਪਨਗਰ, ਤੀਸਰਾ ਸਥਾਨ ਜਸ਼ਨਪ੍ਰੀਤ ਕੌਰ ਜਿਲਾ ਬਠਿੰਡਾ -2 ਸੈਕੰਡਰੀ ਭਾਗ ਕਹਾਣੀ ਮੁਕਾਬਲਾ ਪਹਿਲਾ ਸਥਾਨ ਜੀਨਾ ਸ੍ਰੀ ਫ਼ਤਹਿਗੜ੍ਹ ਸਾਹਿਬ, ਦੂਸਰਾ ਸਥਾਨ ਸਾਧਨਾ ਜ਼ਿਲ੍ਹਾ ਗੁਰਦਾਸਪੁਰ, ਤੀਸਰਾ ਸਥਾਨ ਜਸਕਰਨ ਕੌਰ ਜ਼ਿਲ੍ਹਾ ਪਟਿਆਲਾ, ਸੈਕੰਡਰੀ ਗੀਤ ਮੁਕਾਬਲਾ-ਪਹਿਲਾ ਸਥਾਨ ਤਰਨਜੋਤ ਸਿੰਘ ਕਪੂਰਥਲਾ -2 , ਦੂਸਰਾ ਸਥਾਨ ਗੁਰਅੰਸ ਫਾਜ਼ਿਲਕਾ ,ਤੀਸਰਾ ਸਥਾਨ ਹਰਲੀਨ ਸ਼ਰਮਾ ਫਰੀਦਕੋਟ ਨੇ ਕ੍ਰਮਵਾਰ ਇਨਾਮ ਹਾਸਲ ਕੀਤੇ।