ਆਈਜੀ ਦੀ ਅਗਵਾਈ ਹੇਠ ਐੱਨਆਈਏ ਦੀ ਟੀਮ ਪਹਿਲਗਾਮ ਲਈ ਰਵਾਨਾ
11:25 AM Apr 23, 2025 IST
ਨਵੀਂ ਦਿੱਲੀ, 23 ਅਪਰੈਲ
Advertisement
ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਕ ਇੰਸਪੈਕਟਰ ਜਨਰਲ ਦੀ ਅਗਵਾਈ ਹੇਠ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਇਕ ਟੀਮ ਨੂੰ ਜੰਮੂ ਅਤੇ ਕਸ਼ਮੀਰ ਦੇ ਅਤਿਵਾਦ ਪ੍ਰਭਾਵਿਤ ਪਹਿਲਗਾਮ ਭੇਜਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਇਹ ਟੀਮ ਪਹਿਲਗਾਮ ਜਾ ਰਹੀ ਹੈ ਜਿਥੇ ਇਹ ਮੰਗਲਵਾਰ ਨੂੰ ਹੋਏ ਭਿਆਨਕ ਅਤਿਵਾਦੀ ਹਮਲੇ ਦੀ ਜਾਂਚ ਕਰ ਰਹੀ ਸਥਾਨਕ ਪੁਲੀਸ ਨੂੰ ਸਹਾਇਤਾ ਪ੍ਰਦਾਨ ਕਰੇਗੀ। ਜ਼ਿਕਰਯੋਗ ਹੈ ਕਿ ਹਮਲੇ ਵਿਚ 26 ਲੋਕ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸੈਲਾਨੀ ਸਨ, ਮਾਰੇ ਗਏ ਸਨ। ਅਤਿਵਾਦੀਆਂ ਨੇ ਉਨ੍ਹਾਂ ਸੈਲਾਨੀਆਂ ’ਤੇ ਗੋਲੀਬਾਰੀ ਕੀਤੀ ਜੋ ਖਾਣ-ਪੀਣ ਵਾਲੀਆਂ ਥਾਵਾਂ ’ਤੇ ਘੁੰਮ ਰਹੇ ਸਨ, ਪੋਨੀ ਸਵਾਰੀ ਲੈ ਰਹੇ ਸਨ ਜਾਂ ਪਹਿਲਗਾਮ ਦੇ ਬੈਸਰਨ ਮੈਦਾਨਾਂ ਵਿਚ ਪਿਕਨਿਕ ਮਨਾ ਰਹੇ ਸਨ। -ਪੀਟੀਆਈ
Advertisement
Advertisement