ਐੱਨਆਈਏ ਵੱਲੋਂ ਪੰਜਾਬ ’ਚ ਕਈ ਥਾਂਈ ਛਾਪੇ
ਅੰਮ੍ਰਿਤਸਰ, 13 ਸਤੰਬਰ
NIA Raid in Punjab: ਕੈਨੇਡਾ ਦੇ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਦੇ ਪ੍ਰਦਰਸ਼ਨ ਸਬੰਧੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪੰਜਾਬ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ 2023 ਵਿਚ ਕੈਨੇਡਾ ਵਿਚ ਹੋਏ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ ਅਤੇ ਹਾਈ ਕਮਿਸ਼ਨ ਦੀ ਚਾਰਦੀਵਾਰੀ ’ਤੇ ਖਾਲਿਸਤਾਨੀ ਝੰਡੇ ਲਗਾਉਂਦਿਆਂ ਇਕ ਪ੍ਰਮੁੱਖ ਮੈਂਬਰ ਨੇ ਇਮਾਰਤ ਦੇ ਅੰਦਰ ਦੋ ਗਰਨੇਡ ਸੁੱਟੇ ਸਨ।
ਪੰਜਾਬ ਦੇ ਮੋਗਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਇੱਕ ਕੇਸ (RC-17/2023/NIA/DLI) ਤਹਿਤ ਛਾਪੇਮਾਰੀ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਈਆ, ਬੁਤਾਲਾ, ਜ਼ਿਲ੍ਹਾ ਮੋਗਾ ਦੇ ਕਸਬਾ ਕਸਬਾ ਸਮਾਲਸਰ ਵਿਚ ਮੱਖਣ ਸਿੰਘ ਮੁਸਾਫ਼ਿਰ ਕਵੀਸ਼ਰ ਦੇ ਘਰ, ਹਲਕਾ ਹਰਗੋਬਿੰਦਪੁ ਦੇ ਪਿੰਡ ਮਚਰਾਵਾ, ਘੁਮਾਣ ਤੇ ਭਾਮ, ਹਲਕਾ ਘਨੌਰ ਦੇ ਪਿੰਡ ਕੁਥਾ ਖੇੜੀ ਵਿਚ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਜਤਿੰਦਰ ਸਿੰਘ ਦੇ ਘਰ ਵਿੱਚ ਐੱਨਆਈਏ ਵੱਲੋਂ ਰੇਡ ਕੀਤੀ ਗਈ ਹੈ।
ਐਨਆਈਏ ਦੀ ਐਫਆਈਆਰ ਦੇ ਅਨੁਸਾਰ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਅਮਰਜੋਤ ਸਿੰਘ ਅਮਰਜੋਤ ਦੀ ਅਗਵਾਈ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਹਾਈ ਕਮਿਸ਼ਨ ਓਟਾਵਾ ਦੇ ਬਾਹਰ ਧਰਨਾ ਦਿੱਤ, ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ, ਹਾਈ ਕਮਿਸ਼ਨ ਦੀ ਚਾਰਦੀਵਾਰੀ ’ਤੇ ਖਾਲਿਸਤਾਨੀ ਝੰਡੇ ਬੰਨ੍ਹ ਦਿੱਤੇ ਅਤੇ ਹਾਈ ਕਮਿਸ਼ਨ ਦੀ ਇਮਾਰਤ ਦੇ ਅੰਦਰ ਦੋ ਗ੍ਰਨੇਡ ਸੁੱਟੇ।
ਉਕਤ ਅਮਰਜੋਤ ਸਿੰਘ ਅਤੇ ਹੋਰਨਾਂ ਦੀ ਅਗਵਾਈ ਹੇਠ ਭੀੜ ਦੇ ਮੈਂਬਰਾਂ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵੀ ਕੀਤੀਆਂ। ਐਨਆਈਏ ਨੇ ਇਸ ਕੇਸ ਵਿੱਚ ਅਮਰਜੋਤ ਸਿੰਘ ਸਮੇਤ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਇਸ ਸਬੰਧੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਹਿਲਾਂ 8 ਜੂਨ 2023 ਨੂੰ ਕੇਸ ਦਰਜ ਕੀਤਾ ਸੀ। -ੲੈਐੱਨਆਈ/ਟੀਐੱਨਐੱਸ