ਐੱਨਆਈਏ ਨੇ ਅਸਾਮ ’ਚ ਛਾਪੇ ਮਾਰ ਕੇ ਜੈਸ਼ ਨਾਲ ਜੁੜੇ 8 ਵਿਅਕਤੀ ਫੜੇ
07:52 AM Oct 06, 2024 IST
Advertisement
ਗੁਹਾਟੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੀਆਂ ਸਰਗਰਮੀਆਂ ਨਾਲ ਜੁੜੇ ਕੇਸ ’ਚ ਅਸਾਮ ’ਚ ਛਾਪੇ ਮਾਰ ਕੇ 8 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਐੱਨਆਈਏ ਵੱਲੋਂ ਜੰਮੂ ਕਸ਼ਮੀਰ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਦਿੱਲੀ ’ਚ ਵੀ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਅਸਾਮ ਪੁਲੀਸ ਨੇ ਗੋਲਪਾਰਾ ਜ਼ਿਲ੍ਹੇ ਤੋਂ 8 ਵਿਅਕਤੀਆਂ ਨੂੰ ਫੜ ਕੇ ਐੱਨਆਈਏ ਹਵਾਲੇ ਕਰ ਦਿੱਤਾ। ਅਸਾਮ ਦੇ ਮੁੱਖ ਮੰਤਰੀ ਡਾਕਟਰ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਐੱਨਆਈਏ ਨੇ ਇਸਲਾਮਿਕ ਕੱਟੜਪੰਥੀਆਂ ਖ਼ਿਲਾਫ਼ ਦੇਸ਼ਿਵਆਪੀ ਕਾਰਵਾਈ ਕੀਤੀ ਜਿਸ ਤਹਿਤ ਅਸਾਮ ਪੁਲੀਸ ਨੇ ਅੱਠ ਸ਼ੱਕੀ ਵਿਅਕਤੀਆਂ ਨੂੰ ਫੜਿਆ ਹੈ। ਗੋਲਪਾਰਾ ਜ਼ਿਲ੍ਹੇ ਦੇ ਐੱਸਪੀ ਨਵਨੀਤ ਮਹੰਤਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਜ਼ਿਲ੍ਹੇ ਦੀਆਂ 2-3 ਥਾਵਾਂ ’ਤੇ ਛਾਪੇ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਗਿਆ ਹੈ। -ਏਐੱਨਆਈ
Advertisement
Advertisement
Advertisement