ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਨਐੱਚਐਮ ਮੁਲਾਜ਼ਮਾਂ ਨੇ ਭੀਖ ਮੰਗ ਕੇ ਰੋਸ ਪ੍ਰਗਟਾਇਆ

09:41 AM Aug 14, 2024 IST
ਯਮੁਨਾਨਗਰ ਵਿੱਚ ਐੱਨਐੱਚਐੱਮ ਵਿਭਾਗ ਦੇ ਮੁਲਾਜ਼ਮ ਭੀਖ ਮੰਗਦੇ ਹੋਏ।

ਪੱਤਰ ਪ੍ਰੇਰਕ
ਯਮੁਨਾਨਗਰ, 13 ਅਗਸਤ
ਹਰਿਆਣਾ ਦੇ ਐੱਨਐੱਚਐਮ ਮੁਲਾਜ਼ਮਾਂ ਦੀ ਹੜਤਾਲ ਅੱਜ 19ਵੇਂ ਦਿਨ ਵਿੱਚ ਜਾਰੀ ਰਹੀ। ਮੁਲਾਜ਼ਮਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾ ਵਿੱਚ ਜਾ ਕੇ ਭੀਖ ਮੰਗ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਕਰਮਚਾਰੀਆਂ ਨੇ ਯਮੁਨਾਨਗਰ ਸ਼ਹਿਰ ਦੇ ਪੌਸ਼ ਖੇਤਰ ਵਿੱਚ ਪੈਦਲ ਰੋਸ ਮਾਰਚ ਕੀਤਾ, ਦੁਕਾਨਾਂ ਦਾ ਦੌਰਾ ਕੀਤਾ, ਭੀਖ ਮੰਗੀ ਅਤੇ ਪੋਸਟਰ ਵੰਡੇ।
ਐੱਨਐੱਚਐਮ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਗੁੱਜਰ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੁੱਖ ਮੰਗ ਦਾ ਕੋਈ ਹੱਲ ਨਹੀਂ ਕੱਢ ਰਹੀ, ਪਰ ਮੁਲਾਜ਼ਮ ਵੀ ਹੁਣ ਸੜਕਾਂ ’ਤੇ ਆ ਕੇ ਆਪਣੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੂਰੇ ਸੂਬੇ ਦੇ ਮੁਲਾਜ਼ਮਾਂ ਨੇ ਆਪੋ ਅਪਣੇ ਸ਼ਹਿਰਾਂ ’ਚ ਰੋਸ ਮਾਰਚ ਕੱਢੇ, ਦੁਕਾਨਾਂ ’ਤੇ ਜਾ ਕੇ ਭੀਖ ਮੰਗੀ ਅਤੇ ਪੋਸਟਰ ਵੀ ਵੰਡੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ 52 ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਐੱਨਐੱਚਐੱਮ ਵਰਕਰ ਆਪਣੀ ਡਿਊਟੀ ਨਿਭਾਉਂਦੇ ਹਨ ਪਰ ਸਰਕਾਰ ਉਨ੍ਹਾਂ ਦੀ ਜਾਇਜ਼ ਮੰਗਾਂ ਨਹੀਂ ਮੰਨ ਰਹੀ ਜਿਸ ਕਰ ਕੇ ਸੂਬੇ ਵਿੱਚ 15 ਹਜ਼ਾਰ ਦੇ ਕਰੀਬ ਅਤੇ ਜ਼ਿਲ੍ਹੇ ਵਿੱਚ ਕਰੀਬ 670 ਕਰਮਚਾਰੀ ਹੜਤਾਲ ਤੇ ਹਨ। ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਸਾਰੇ ਸਰਕਾਰੀ ਅਦਾਰਿਆਂ ਦੇ ਕੰਮਾਂ ਵਿੱਚ ਵਿਘਨ ਪਿਆ ਹੈ ਪਰ ਅਧਿਕਾਰੀ ਸਰਕਾਰ ਨੂੰ ਦੱਸ ਰਹੇ ਹਨ ਕਿ ਸਿਹਤ ਵਿਭਾਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਣਾ, ਰੈਗੂਲਰ ਹੋਣ ਤੱਕ ਐਲਟੀਸੀ, ਗ੍ਰੈਚੁਟੀ, ਕਮਾਈ ਛੁੱਟੀ, ਬਾਲ ਦੇਖਭਾਲ ਛੁੱਟੀ ਅਤੇ ਹਰਿਆਣਾ ਸਿਵਲ ਸੇਵਾ ਨਿਯਮ 2016 ਲਾਗੂ ਕੀਤਾ ਜਾਣਾ ਮੁੱਖ ਰੂਪ ਵਿੱਚ ਸ਼ਾਮਿਲ ਹਨ ।

Advertisement

Advertisement
Advertisement