For the best experience, open
https://m.punjabitribuneonline.com
on your mobile browser.
Advertisement

ਜੀਐੱਸਟੀ ਦੀ ਆੜ ਵਿੱਚ ਲੋਕਾਂ ਨੂੰ ਲੁੱਟ ਰਹੀ ਹੈ ਭਾਜਪਾ: ਦੀਪੇਂਦਰ ਹੁੱਡਾ

09:38 AM Aug 14, 2024 IST
ਜੀਐੱਸਟੀ ਦੀ ਆੜ ਵਿੱਚ ਲੋਕਾਂ ਨੂੰ ਲੁੱਟ ਰਹੀ ਹੈ ਭਾਜਪਾ  ਦੀਪੇਂਦਰ ਹੁੱਡਾ
ਪਦਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਦੀਪੇਂਦਰ ਹੁੱਡਾ। -ਫੋਟੋ: ਮਿੱਤਲ
Advertisement

ਪੱਤਰ ਪ੍ਰੇਰਕ
ਜੀਂਦ, 13 ਅਗਸਤ
ਰੋਹਤਕ ਲੋਕ ਸਭਾ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਭਾਜਪਾ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਨੇ ਇੱਕ ਮਹੀਨੇ ਪਹਿਲਾਂ ‘ਹਰਿਆਣਾ ਮੰਗੇ ਹਿਸਾਬ’ ਮੁਹਿੰਮ ਸ਼ੁਰੂ ਕੀਤੀ ਸੀ ਜੋ ਕਿ ਅੱਜ ਤੀਹਵੇਂ ਹਲਕੇ ਵਿੱਚ ਪੁੱਜੀ ਹੈ। ਸ੍ਰੀ ਹੁੱਡਾ ਦੀ ਪਦਯਾਤਰਾ ਸਫੀਦੋਂ ਵਿੱਚ ਪਹੁੰਚਣ ’ਤੇ ਉਨ੍ਹਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਇਸ ਪਦਯਾਤਰਾ ਦੀ ਸ਼ੁਰੂਆਤ ਕੀਤੀ ਹੈ, ਭਾਜਪਾ ਤਿਲਮਿਲਾਈ ਹੋਈ ਹੈ ਅਤੇ ਸਦਮੇ ਵਿੱਚ ਜਾ ਚੁੱਕੀ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਦੇਸ਼ ਵਿੱਚ ਸੱਤਾ ਦਾ ਬਦਲਾਅ ਨਿਸ਼ਚਿਤ ਹੈ ਅਤੇ ਕਾਂਗਰਸ ਦਾ ਤਿੰਨ- ਚੌਥਾਈ ਬਹੁਮਤ ਵੀ ਆ ਸਕਦਾ ਹੈ। ਉਨ੍ਹਾਂ ਨੇ ਕਿਹਾ, ‘‘ਕੇਂਦਰ ਅਤੇ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਦਾ ਭੱਠਾ ਬਿਠਾ ਦਿੱਤਾ ਹੈ, ਕੇਂਦਰ ਦੀ ਭਾਜਪਾ ਸਰਕਾਰ ਜੀਐੱਸਟੀ ਦੀ ਆੜ ਵਿੱਚ ਹਰਿਆਣਾ ਨੂੰ ਲੁੱਟ ਰਹੀ ਹੈ ਅਤੇ ਹਰਿਆਣਾ ਤੋਂ ਜੀਐਸਟੀ 7 ਰੁਪਏ ਵਿੱਚ ਲੈਕੇ ਇੱਕ ਰੁਪਿਆ ਹੀ ਵਾਪਿਸ ਦੇ ਰਹੀ ਹੈ। ਜੋਕਿ ਦੇਸ਼ ਦੇ ਸਾਰੇ ਸੂਬਿਆਂ ਵਿੱਚ ਸਭ ਤੋਂ ਘੱਟ ਹੈ। ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ 29 ਪ੍ਰਦੇਸ਼ਾਂ ਵਿੱਚ ਸਭਤੋਂ ਘੱਟ ਯਾਨੀ 6938 ਰੁਪਿਆ ਹਰਿਆਣਾ ਨੂੰ ਮਿਲ ਰਿਹਾ ਹੈ, ਜਦੋਂਕਿ ਅਰੁਣਾਚਲ ਵਿੱਚ 140000 ਅਤੇ ਗੋਆ, ਜੋ ਕਿ ਹਰਿਆਣਾ ਦੇ ਇੱਕ ਜ਼ਿਲ੍ਹੇ ਜਿੰਨਾ ਹੈ, ਨੂੰ 40,000 ਰੁਪਿਆ ਦਿੱਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਜੇ ਭਾਜਪਾ ਨੇ 10 ਸਾਲਾਂ ਵਿੱਚ ਕੰਮ ਕੀਤੇ ਹੁੰਦੇ ਤਾਂ ਇਨ੍ਹਾਂ ਨੇ ਕੰਮ ਦੇ ਨਾਂ ’ਤੇ ਵੋਟ ਮੰਗਣੇ ਸਨ।
ਸਫੀਦੋਂ ਇਲਾਕੇ ਦੀ ਗੱਲ ਕਰਦਿਆਂ ਦੀਪੇਂਦਰ ਹੁੱਡਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਇੱਥੇ ਕੋਈ ਵਿਕਾਸ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਓਲੰਪਿਕ ਵਿੱਚ 6 ਵਿੱਚੋਂ 5 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਪਰੰਤੂ ਖੇਡ ਬਜਟ ਵਿੱਚ ਵੀ ਹਰਿਆਣਾ ਦੇ ਨਾਲ ਅਨਿਆਂ ਅਤੇ ਭੇਦ ਭਾਵ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕੀਂ ਵੋਟ ਦੀ ਚੋਟ ਨਾਲ ਭਾਜਪਾ ਦਾ ਹਿਸਾਬ ਕਰਨਗੇ। ਇਸ ਮੌਕੇ ਸੰਸਦ ਮੈਂਬਰ ਸੱਤਪਾਲ ਬ੍ਰਹਮਚਾਰੀ, ਸਫੀਦੋਂ ਦੇ ਵਿਧਾਇਕ ਸੁਭਾਸ਼ ਗਾਂਗੋਲੀ, ਸਾਬਕਾ ਵਿਧਾਇਕ ਜਸਵੀਰ ਦੇਸਵਾਲ ਦੇ ਨਾਲ ਹੋਰ ਕਈ ਨੇਤਾ ਹਾਜ਼ਰ ਸਨ।

Advertisement
Advertisement
Author Image

joginder kumar

View all posts

Advertisement
×