ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 10 ਨੂੰ
06:18 AM Jan 03, 2025 IST
ਸੁਲਤਾਨਪੁਰ, 2 ਜਨਵਰੀ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ’ਚ ਅੱਜ ਇੱਥੇ ਸਥਿਤ ਐੱਮਪੀ/ਐੱਮਐੱਲਏ ਅਦਾਲਤ ’ਚ ਸੁਣਵਾਈ ਹੋਈ। ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਰਾਹੁਲ ਗਾਂਧੀ ਵੱਲੋਂ ਸਾਲ 2018 ’ਚ ਕਰਨਾਟਕ ਚੋਣਾਂ ਦੌਰਾਨ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਨਾਲ ਸਬੰਧਤ ਹੈ। ਬੀਤੇ ਸਾਲ ਫਰਵਰੀ ’ਚ ਗਾਂਧੀ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਅਤੇ ਫਿਰ ਜੁਲਾਈ ਮਹੀਨੇ ਉਨ੍ਹਾਂ ਅਦਾਲਤ ’ਚ ਆਪਣਾ ਬਿਆਨ ਦਰਜ ਕਰਵਾਇਆ ਸੀ। ਗਾਂਧੀ ਦੇ ਵਕੀਲ ਕਾਸ਼ੀ ਪ੍ਰਸਾਦ ਸ਼ੁਕਲਾ ਨੇ ਦੱਸਿਆ ਕਿ ਅੱਜ ਸ਼ਿਕਾਇਤਕਰਤਾ ਵਿਜੈ ਮਿਸ਼ਰਾ ਨਾਲ ਜਿਰ੍ਹਾ ਹੋਈ। ਉਨ੍ਹਾਂ ਕਿਹਾ ਕਿ ਜਿਰ੍ਹਾ ਪੂਰੀ ਨਾ ਹੋਣ ਕਾਰਨ ਅਦਾਲਤ ਹੁਣ ਇਸ ਮਾਮਲੇ ’ਚ ਅਗਲੀ ਸੁਣਵਾਈ 10 ਜਨਵਰੀ ਨੂੰ ਕਰੇਗੀ। -ਪੀਟੀਆਈ
Advertisement
Advertisement