ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੈਂਗਸਟਰ ਅੰਸਾਰੀ ਦੇ ਪੁੱਤਰਾਂ ਨੂੰ ਅਲਾਟ ਕੀਤੀ ਜ਼ਮੀਨ ਸਬੰਧੀ ਨਵਾਂ ਖੁਲਾਸਾ

07:14 AM Jul 07, 2023 IST

ਪੱਤਰ ਪ੍ਰੇਰਕ
ਰੂਪਨਗਰ, 6 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰ ਮੁਖਤਾਰ ਅੰਸਾਰੀ ਦੇ ਪੁੱਤਰਾਂ ਨੂੰ ਅਲਾਟ ਕੀਤੀ ਗਈ ਜ਼ਮੀਨ ਦੇ ਸਬੰਧ ‌ਵਿੱਚ ਅੱਜ ਨਵਾਂ ਖੁਲਾਸਾ ਹੋਇਆ ਹੈ। ਰੂਪਨਗਰ ਜ਼ਿਲ੍ਹੇ ਦੇ ਪਿੰਡ ਸਨਾਣਾ ਸਥਿਤ 154.15 ਕਨਾਲ ਜ਼ਮੀਨ ਸਬੰਧੀ ਵਕਫ਼ ਬੋਰਡ ਦੇ ਤਤਕਾਲੀਨ ਕਾਰਜਕਾਰੀ ਅਧਿਕਾਰੀ ਅਬਦੁਲ ਰਸੀਦ ਉਸਮਾਨੀ ਨੇ ਦੱਸਿਆ ਕਿ ਨਿਲਾਮੀ ਸਬੰਧੀ 2019 ’ਚ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਤੇ ਸਭ ਤੋਂ ਉੱਚੀ ਬੋਲੀ ਦੇਣ ਵਾਲੇ ਵਿਅਕਤੀਆਂ ਅੱਬਾਸ ਅੰਸਾਰੀ ਤੇ ਉਮਰ ਅੰਸਾਰੀ ਨੂੰ ਨਿਯਮਾਂ ਅਨੁਸਾਰ ਹੀ ਜ਼ਮੀਨ ਅਲਾਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 2022 ਦੌਰਾਨ ਇਸ ਜ਼ਮੀਨ ਦੀ ਲੀਜ਼ ਰੀਨਿਊ ਕੀਤੀ ਗਈ। ਉਧਰ, ਪਿੰਡ ਸਨਾਣਾ ਦੇ ਕਿਸਾਨਾਂ ਜਸਮੇਰ ਸਿੰਘ, ਗੁਰਦਿਆਲ ਸਿੰਘ, ਜਗਤਿੰਦਰ ਸਿੰਘ ਤੇ ਗੁਰਚਰਨ ਸਿੰਘ ਨੇ ਦਾਅਵਾ ਕੀਤਾ ਕਿ ਪੁਲੀਸ ਤੇ ਪ੍ਰਸ਼ਾਸਨ ਦੀ ਸ਼ਹਿ ’ਤੇ ਉਨ੍ਹਾਂ ਤੋਂ ਜਬਰੀ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ। ਪੰਜਾਬ ਵਕਫ਼ ਬੋਰਡ ਰੂਪਨਗਰ ਦੇ ਮੌਜੂਦਾ ਈਓ ਬਹਾਰ ਅਹਿਮਦ ਨੇ ਦਾਅਵਾ ਕੀਤਾ ਕਿ ਜ਼ਮੀਨ ਅੱਬਾਸ ਅੰਸਾਰੀ ਤੇ ਉਮਰ ਅੰਸਾਰੀ ਨੂੰ ਪਟੇ ’ਤੇ ਦਿੰਦੇ ਸਮੇਂ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਹੋਈ ਹੈ।

Advertisement

Advertisement
Tags :
ਅੰਸਾਰੀਅਲਾਟਸਬੰਧੀਕੀਤੀ:ਖੁਲਾਸਾਗੈਂਗਸਟਰਜ਼ਮੀਨਨਵਾਂਪੁੱਤਰਾਂ
Advertisement