ਨਵੀਂ ਦਿੱਲੀ, 7 ਫਰਵਰੀਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਦਿੱਲੀ ਮੈਟਰੋ ਦੀ ਸਵਾਰੀ ਕੀਤੀ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਮੁਰਮੂ ਨੇ ਮੈਟਰੋ ਦੀ ਸਵਾਰੀ ਕੀਤੀ। ਪੀਲੀ ਸਾੜੀ ਵਿੱਚ ਰਾਸ਼ਟਰਪਤੀ ਨੇ ਆਪਣੀ ਮੈਟਰੋ ਸਵਾਰੀ ਦੌਰਾਨ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।