ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੇਪਾਲ: ਤਗ਼ਮੇ ਜਿੱਤ ਕੇ ਪਰਤੇ ਖਿਡਾਰੀਆਂ ਦਾ ਸਵਾਗਤ

06:39 AM Jan 05, 2024 IST
ਮਾਨਸਾ ਰੇਲਵੇ ਸਟੇਸ਼ਨ ’ਤੇ ਖਿਡਾਰੀਆਂ ਦਾ ਸਵਾਗਤ ਕਰਦੇ ਹੋਏ ਆਗੂ। -ਫੋਟੋ: ਸੁਰੇਸ਼

ਮਾਨਸਾ: ਕਾਠਮੰਡੂ ਵਿੱਚ ਹੋਏ ਕਰਾਟੇ ਮੁਕਾਬਲਿਆਂ ਵਿੱੱਚ ਤਗ਼ਮੇ ਜਿੱਤ ਕੇ ਪਰਤੇ ਜ਼ਿਲ੍ਹੇ ਦੇ ਸਕੂਲੀ ਖਿਡਾਰੀਆਂ ਦਾ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵੱਲੋਂ ਅੱਜ ਮਾਨਸਾ ਰੇਲਵੇ ਸਟੇਸ਼ਨ ’ਤੇ ਸਵਾਗਤ ਕੀਤਾ ਗਿਆ। ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ 31 ਦਸੰਬਰ ਨੂੰ ਨੇਪਾਲ ਵਿੱਚ ਹੋਈ ਪੰਜਵੀਂ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2023 ਵਿਚ ਗੁਰਪ੍ਰੀਤ ਕੌਰ ਵਿਰਕ, ਖੁਸ਼ਪ੍ਰੀਤ ਕੌਰ ਤੇ ਵਰਿੰਦਰ ਕੁਮਾਰ ਨੇ ਆਪੋ-ਆਪਣੇ ਉਮਰ ਵਰਗ ਦੇ ਮੁਕਾਬਲਿਆਂ ਵਿਚ ਸੋਨ ਤਗਮਾਲ ਅਤੇ ਸ਼ਿਵਾਨੀ, ਸਹਿਜਪ੍ਰੀਤ ਸਿੰਘ, ਪ੍ਰਭਨੂਰ ਕੌਰ ਤੇ ਖੁਸ਼ਕਰਨ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ ਹਨ। ਸਟੇਸ਼ਨ ਉਤੇ ਖਿਡਾਰੀਆਂ ਅਤੇ ਉਨਾਂ ਦੇ ਕੋਚ ਆਕਾਸ਼ਦੀਪ ਸਿੰਘ ਦਾ ਸਵਾਗਤ ਕਰਨ ਵਾਲਿਆਂ ਵਿਚ ਏਪਵਾ ਆਗੂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਗਗਨਦੀਪ ਸਿਰਸੀਵਾਲਾ, ਅੰਕਿਤ ਕੁਮਾਰ, ਰਾਹੁਲ ਕੁਮਾਰ, ਗੁਰਪ੍ਰਨਾਮ ਸਿੰਘ ਸਮੇਤ ਕਈ ਮਜ਼ਦੂਰ ਤੇ ਨੌਜਵਾਨ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement