ਨੇਪਾਲ: 20 ਲੱਖ ਤੋਂ ਵੱਧ ਦੀ ਨਕਦੀ ਸਮੇਤ ਦੋ ਭਾਰਤੀ ਗ੍ਰਿਫ਼ਤਾਰ
03:17 PM Oct 22, 2024 IST
Advertisement
ਕਾਠਮੰਡੂ, 22 ਅਕਤੂਬਰ
Advertisement
ਨੇਪਾਲ ਦੇ ਕਪਿਲਵਸਤੁ ਜ਼ਿਲ੍ਹੇ ਵਿਚ ਗੈਰਕਾਨੂੰਨੀ ਰੂਪ ਵਿਚ 20 ਲੱਖ ਤੋਂ ਜ਼ਿਆਦਾ ਦੀ ਨਕਦੀ ਰੱਖਣ ਦੇ ਦੋਸ਼ਾਂ ਹੇਠ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਰਾਸ਼ਟਰ ਦੇ ਜ਼ਿਲ੍ਹਾ ਰਾਏਗੜ੍ਹ ਵਾਸੀ ਸਲਮਾਨ ਕੁਰੇਸ਼ੀਆ ਅਤੇ ਉਮੇਸ਼ ਸਖਾਰਾਮ ਖਾਲਡਾਗਲੇ ਨੂੰ ਨੇਪਾਲ ਭਾਰਤ ਸੀਮਾ ’ਤੇ ਸੁਰੱਖਿਆ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ।
Advertisement
ਉਹ ਭਾਰਤੀ ਨੰਬਰ ਪਲੇਟ ਵਾਲੇ ਅਲੱਗ ਅਲੱਗ ਵਾਹਨਾਂ ’ਤੇ ਸਵਾਰ ਸਨ। ਪੁਲੀਸ ਨੇ ਉਨ੍ਹਾਂ ਪਾਸੋਂ ਕੁੱਲ 20,50,000 ਰੁਪਏ ਬਰਾਮਦ ਕੀਤੇ ਅਤੇ ਉਹ ਇਸ ਰਕਮ ਦੇ ਸਬੰਧੀ ਕੋਂਈ ਦਸਤਾਵੇਜ਼ ਨਹੀਂ ਦਿਖਾ ਸਕੇ। ਨੇਪਾਲ ਵਿਚ ਲੋੜੀਂਦੇ ਕਾਗਜ਼ਾਂ ਤੋਂ ਬਿਨ੍ਹਾਂ 25000 ਜਾਂ ਉਸ ਤੋਂ ਵੱਧ ਦੀ ਭਾਰਤੀ ਨਕਦੀ ਰੱਖਣਾ ਗੈਰਕਾਨੂੰਨੀ ਹੈ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਅਤੇ ਬਰਾਮਦ ਨਕਦੀ ਨੂੰ ਕਪਿਲਵਾਸਤੂ ਜ਼ਿਲ੍ਹੇ ਦੇ ਮਾਲ ਜਾਂਚ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। -ਪੀਟੀਆਈ
Advertisement