ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੇਪਾਲ: ਕਾਠਮੰਡੂ ਤੇ ਹੋਰ ਹਿੱਸਿਆਂ ’ਚ ਭਾਰੀ ਮੀਂਹ ਕਾਰਨ ਤਿੰਨ ਮੌਤਾਂ

10:28 PM Jul 06, 2024 IST
ਕਾਠਮੰਡੂ ਵਿੱਚ ਲਗਾਤਾਰ ਮੀਂਹ ਪੈਣ ਕਰ ਕੇ ਬਾਗਮਤੀ ਨਦੀ ਵਿੱਚ ਆਏ ਹੜ੍ਹ ਦੇ ਪਾਣੀ ’ਚੋਂ ਲੰਘਦੀ ਹੋਈ ਇਕ ਔਰਤ। -ਫੋਟੋ: ਰਾਇਟਰਜ਼

ਕਾਠਮੰਡੂ, 6 ਜੁਲਾਈ
ਕਾਠਮੰਡੂ ਅਤੇ ਨੇਪਾਲ ਦੇ ਹੋਰ ਹਿੱਸਿਆਂ ਵਿੱਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਭਾਰੀ ਮੀਂਹ ਪੈਣ ਕਾਰਨ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 10 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਨੇਪਾਲ ’ਚ ਇਕ ਪਣਬਿਜਲੀ ਪ੍ਰਾਜੈਕਟ ਵਿੱਚ ਸੁਰੰਗ ਬਣਾ ਰਹੇ ਦੋ ਕਾਮੇ ਵੀ ਸ਼ਾਮਲ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਕਾਠਮੰਡੂ ਤੋਂ 125 ਕਿਲੋਮੀਟਰ ਪੂਰਬ ਵਿੱਚ ਸਿੰਧੂਪਾਲਚੌਕ ਜ਼ਿਲ੍ਹੇ ਵਿੱਚ ਸਥਿਤ ਨਿਰਮਾਣ ਅਧੀਨ ਭੋਤੇਕੋਸ਼ੀ ਪਣਬਿਜਲੀ ਪ੍ਰਾਜੈਕਟ ਦੀ ਸੁਰੰਗ ਵਿੱਚ ਦੱਬ ਕੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਭਾਰੀ ਮੀਂਹ ਕਾਰਨ ਭੋਤੇਕੋਸ਼ੀ ਦਿਹਾਤੀ ਮਿਉਂਸਿਪੈਲਿਟੀ ਵਿੱਚ ਨਿਰਮਾਣ ਅਧੀਨ ਝਿਰਪੂ ਇਲੈਕਟ੍ਰੋ ਪਾਵਰ ਕੰਪਨੀ ਲਿਮਿਟਡ ਦੀ ਸੁਰੰਗ ਡੈਮ ਵੱਲੋਂ ਢਹਿ ਗਈ ਸੀ। ਇਸ ਸੁਰੰਗ ਵਿੱਚ 12 ਵਰਕਰ ਦੱਬ ਗਏ। ਪੁਲੀਸ ਮੁਤਾਬਕ ਇਸ ਘਟਨਾ ਵਿੱਚ 10 ਵਰਕਰ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਨੂੰ ਕੱਢ ਕੇ ਇਕ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਇਸੇ ਦੌਰਾਨ ਅੱਜ ਕਾਠਮੰਡੂ ਜ਼ਿਲ੍ਹੇ ਦੀ ਨਾਗਾਰਜੁਨ ਨਗਰ ਕੌਂਸਲ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਢਿੱਗਾਂ ਡਿੱਗਣ ਕਰ ਕੇ ਇਕ ਰੈਸਤਰਾਂ ਦੀ ਰਸੋਈ ਦੱਬ ਗਈ ਸੀ। ਇਸ ਘਟਨਾ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟੇ ਤੋਂ ਲਗਾਤਾਰ ਮੀਂਹ ਪੈਣ ਕਰਕੇ ਬਾਗਮਤੀ ਤੇ ਬਿਸ਼ਨੂਮਤੀ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਟੇਕੂ ਤੇ ਤ੍ਰਿਪੁਰੇਸ਼ਵਰ ਵਿੱਚ ਪੈਂਦੇ ਝੁੱਗੀ ਝੌਂਪੜੀਆਂ ਵਾਲੇ ਖੇਤਰਾਂ ’ਚ ਦਰਜਨਾਂ ਘਰ ਪਾਣੀ ’ਚ ਡੁੱਬ ਗਏ ਹਨ। -ਪੀਟੀਆਈ

Advertisement

Advertisement