ਚਾਕੂ ਮਾਰ ਕੇ ਗੁਆਂਢੀ ਦਾ ਕਤਲ
09:11 AM Jul 28, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਉਸ ਦੇ ਗੁਆਂਢੀ ਨੇ ਬਿਜਲੀ ਚੋਰੀ ਦੇ ਸ਼ੱਕ ਹੇਠ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਮੁਤਾਬਕ ਸੁਰਿੰਦਰ (51) ਦੇ ਪਰਿਵਾਰ ਨੇ ਆਪਣੇ ਗੁਆਂਢੀਆਂ ਮਹੇਸ਼ (60), ਉਸ ਦੇ ਪੁੱਤਰ ਵਿਕਾਸ ਅਤੇ ਅਭੈ (33) ’ਤੇ ਇਲੈਕਟ੍ਰਿਕ ਸਕੂਟਰ ਨੂੰ ਚਾਰਜ ਕਰਨ ਲਈ ਨੇੜਲੇ ਮੰਦਰ ਤੋਂ ਬਿਜਲੀ ਚੋਰੀ ਕਰਨ ਦਾ ਦੋਸ਼ ਲਗਾਇਆ। ਝਗੜਾ ਵੱਧ ਗਿਆ ਅਤੇ ਟਕਰਾਅ ਦਦੌਰਾਨ ਸੁਰਿੰਦਰ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਵਿਕਾਸ, ਉਸ ਦੇ ਪਿਤਾ ਅਤੇ ਵੱਡੇ ਭਰਾ ਨੂੰ ਚਾਕੂ ਨਾਲ ਜ਼ਖਮੀ ਕਰ ਦਿੱਤਾ। ਵਿਕਾਸ ਦੀ ਛਾਤੀ ਵਿੱਚ ਚਾਕੂ ਲੱਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ, ਉਸ ਨੂੰ ਐੱਲਬੀਐੱਸ ਹਸਪਤਾਲ ਲਿਜਾਇਆ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸਫਦਰਜੰਗ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਸੁਰਿੰਦਰ, ਉਸ ਦੀ ਪਤਨੀ ਚਰਨਜੀਤ ਕੌਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Advertisement
Advertisement
Advertisement