For the best experience, open
https://m.punjabitribuneonline.com
on your mobile browser.
Advertisement

ਨੀਤੂ ਕਪੂਰ ਨੇ ਪਰਿਵਾਰ ਦੀਆਂ ਸਵੀਰਾਂ ਕੀਤੀਆਂ ਸਾਂਝੀਆਂ

09:02 AM Mar 04, 2024 IST
ਨੀਤੂ ਕਪੂਰ ਨੇ ਪਰਿਵਾਰ ਦੀਆਂ ਸਵੀਰਾਂ ਕੀਤੀਆਂ ਸਾਂਝੀਆਂ
Advertisement

ਜਾਮਨਗਰ: ਅਦਾਕਾਰਾ ਨੀਤੂ ਕਪੂਰ ਇਸ ਵੇਲੇ ਗੁਜਰਾਤ ਦੇ ਜਾਮਨਗਰ ਵਿੱਚ ਹੈ। ਉਸ ਨੇ ਇੰਸਟਾਗ੍ਰਾਮ ’ਤੇ ਦੂਜੇ ਦਿਨ ਦੇ ‘ਫੈਮ ਜੈਮ’ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਨੀਤੂ ਕਪੂਰ ਤੋਂ ਇਲਾਵਾ ਰਣਬੀਰ ਕਪੂਰ, ਆਲੀਆ ਭੱਟ, ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨਜ਼ਰ ਆ ਰਹੇ ਹਨ। ਰਣਬੀਰ ਨੇ ਨੀਲੇ ਰੰਗ ਦਾ ਕੁੜਤਾ ਪਜਾਮਾ, ਆਲੀਆ ਨੇ ਸੁਨਹਿਰੀ ਰੰਗ ਦਾ ਲਹਿੰਗਾ, ਨੀਤੂ ਨੇ ਪੀਲੇ ਰੰਗ ਦੇ ਕੱਪੜੇ, ਕਰੀਨਾ ਨੇ ਚਮਕਦਾਰ ਸਾੜੀ ਅਤੇ ਸੈਫ ਨੇ ਭਾਰਤੀ-ਪੱਛਮੀ ਕੱਪੜੇ ਪਹਿਲੇ ਹੋਏ ਹਨ। ਤਸਵੀਰਾਂ ਸਾਂਝੀਆਂ ਕਰਦਿਆਂ ਉਸ ਨੇ ਲਿਖਿਆ, ‘‘ਫੈਮ ਜੈਮ।’’ ਉਸ ਵੱਲੋਂ ਤਸਵੀਰਾਂ ਸਾਂਝੀਆਂ ਕਰਦਿਆਂ ਹੀ ਉਸ ਦੇ ਫਿਲਮ ਜਗਤ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸਬਾ ਪਟੌਦੀ ਨੇ ਲਿਖਿਆ, ‘‘ਬਹੁਤ ਖੂਬਸੂਰਤ।’’ ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਲਿਖਿਆ, ‘‘ਸ਼ਾਨਦਾਰ ਪਰਿਵਾਰ।’’ ਜ਼ਿਕਰਯੋਗ ਹੈ ਕਿ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਸਭ ਤੋਂ ਛੋਟਾ ਪੁੱਤਰ ਅਨੰਤ ਅੰਬਾਨੀ ਇਸ ਸਾਲ ਦੇ ਅੰਤ ਵਿੱਚ ਸਨਅਤਕਾਰ ਵੀਰੇਨ ਮਰਚੈਂਟ ਦੀ ਪੁੱਤਰੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਸਮਾਗਮਾਂ ਵਿੱਚ ਦੇਸ਼-ਵਿਦੇਸ਼ ਦੇ ਕਲਾਕਾਰਾਂ, ਸਨਅਤਕਾਰਾਂ ਅਤੇ ਹੋਰ ਮਸ਼ੂਹਰ ਹਸਤੀਆਂ ਨੇ ਸ਼ਮੂਲੀਅਤ ਕੀਤੀ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। -ਏਐੱਨਆਈ

Advertisement

Advertisement
Advertisement
Author Image

Advertisement