ਨੀਟ ਯੂਜੀ ਸੁਧਾਰ: ਸੁਪਰੀਮ ਕੋਰਟ ਨੇ ਮਾਹਿਰਾਂ ਦੀ ਕਮੇਟੀ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ
07:21 AM Oct 22, 2024 IST
Advertisement
ਨਵੀਂ ਦਿੱਲੀ, 21 ਅਕਤੂਬਰ
ਸੁਪਰੀਮ ਕੋਰਟ ਨੇ ਨੀਟ-ਯੂਜੀ ਪ੍ਰੀਖਿਆ ਵਿਚ ਸੁਧਾਰਾਂ ਬਾਰੇ ਕੇਂਦਰ ਵੱਲੋਂ ਗਠਿਤ ਸੱਤ ਮੈਂਬਰੀ ਮਾਹਿਰਾਂ ਦੀ ਕਮੇਟੀ ਨੂੰ ਰਿਪੋਰਟ ਦਾਖ਼ਲ ਕਰਨ ਲਈ ਦਿੱਤੀ ਮਿਆਦ ਦੋ ਹਫ਼ਤਿਆਂ ਲਈ ਵਧਾ ਦਿੱਤੀ ਹੈ। ਇਸ ਕਮੇਟੀ ਵੱਲੋਂ ਨੀਟ-ਯੂਜੀ ਪ੍ਰੀਖਿਆ ਲੈਣ ਦੇ ਕੌਮੀ ਟੈਸਟਿੰਗ ਏਜੰਸੀ ਦੇ ਕੰਮਕਾਜ ਉੱਤੇ ਨਜ਼ਰਸਾਨੀ ਤੋਂ ਬਾਅਦ ਹੀ ਇਹ ਰਿਪੋਰਟ ਤਿਆਰ ਕੀਤੀ ਜਾਣੀ ਹੈ। ਸੁਪਰੀਮ ਕੋਰਟ ਨੇ 2 ਅਗਸਤ ਨੂੰ ਜਾਰੀ ਆਪਣੇ ਰਸਮੀ ਹੁਕਮਾਂ ਵਿਚ ਇਸਰੋ ਦੇ ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ ਦੀ ਅਗਵਾਈ ਵਾਲੀ ਸੱਤ ਮੈਂਬਰੀ ਮਾਹਿਰਾਂ ਦੀ ਕਮੇਟੀ ਦੀ ਜਾਂਚ ਦੇ ਘੇਰੇ ਦਾ ਵਿਸਥਾਰ ਕਰਦਿਆਂ ਉਨ੍ਹਾਂ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਕੰਮ ਕਰਨ ਦੇ ਢੰਗ ਤਰੀਕੇ ਉੱਤੇ ਨਜ਼ਰਸਾਨੀ ਅਤੇ ਵਿਵਾਦਾਂ ਵਿਚ ਘਿਰੀ ਨੀਟ-ਯੂਜੀ ਨੂੰ ਵਧੇਰੇ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਪ੍ਰੀਖਿਆ ਸੁਧਾਰਾਂ ਬਾਰੇ ਸਿਫ਼ਾਰਸ਼ਾਂ ਕਰਨ ਲਈ ਕਿਹਾ ਸੀ। -ਪੀਟੀਆਈ
Advertisement
Advertisement
Advertisement