For the best experience, open
https://m.punjabitribuneonline.com
on your mobile browser.
Advertisement

ਨੀਟ ਪ੍ਰਸ਼ਨ ਪੱਤਰ ਲੀਕ ਮਾਮਲਾ: ਬਿਹਾਰ ਪੁਲੀਸ 9 ਉਮੀਦਵਾਰਾਂ ਤੋਂ ਅੱਜ ਕਰੇਗੀ ਪੁੱਛ ਪੜਤਾਲ

12:36 PM Jun 18, 2024 IST
ਨੀਟ ਪ੍ਰਸ਼ਨ ਪੱਤਰ ਲੀਕ ਮਾਮਲਾ  ਬਿਹਾਰ ਪੁਲੀਸ 9 ਉਮੀਦਵਾਰਾਂ ਤੋਂ ਅੱਜ ਕਰੇਗੀ ਪੁੱਛ ਪੜਤਾਲ
Advertisement

ਪਟਨਾ, 18 ਜੂਨ
ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਇਕਾਈ (ਈਓਯੂ) ਅੱਜ ਪਟਨਾ 'ਚ ਨੀਟ ਪ੍ਰਸ਼ਨ ਪੱਤਰ ਲੀਕ ਮਾਮਲੇ 'ਚ ਨੌਂ ਉਮੀਦਵਾਰਾਂ ਤੋਂ ਉਨ੍ਹਾਂ ਦੇ ਮਾਪਿਆਂ ਦੀ ਮੌਜੂਦਗੀ 'ਚ ਪੁੱਛ ਪੜਤਾਲ ਕਰੇਗੀ। ਈਓਯੂ ਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਸਿਟ ਅਗਲੇ ਦੋ ਦਿਨਾਂ ਤੱਕ ਉਨ੍ਹਾਂ ਤੋਂ ਪੁੱਛ ਪੜਤਾਲ ਕਰੇਗੀ। ਇਸ ਤੋਂ ਪਹਿਲਾਂ ਪਟਨਾ ਪੁਲੀਸ ਨੇ 11 ਉਮੀਦਵਾਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਦੋ ਉਮੀਦਵਾਰ ਬਾਅਦ ਵਿੱਚ ਜਾਂਚ ਵਿੱਚ ਸ਼ਾਮਲ ਹੋਣਗੇ। ਨੀਟ 5 ਮਈ ਨੂੰ ਰੱਖੀ ਗਈ ਸੀ ਪਰ ਪ੍ਰੀਖਿਆ ਮਾਫੀਆ ਨੇ ਇਕ ਦਿਨ ਪਹਿਲਾਂ ਹੀ ਪ੍ਰਸ਼ਨ ਪੱਤਰ ਕਥਿਤ ਤੌਰ ’ਤੇ ਹਾਸਲ ਕਰ ਲਏ।

Advertisement

Advertisement
Advertisement
Author Image

Advertisement