ਨੀਟ-ਪੀਜੀ 2024: ਪਟੀਸ਼ਨਾਂ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
07:15 AM Oct 26, 2024 IST
Advertisement
ਨਵੀਂ ਦਿੱਲੀ, 25 ਅਕਤੂਬਰ
ਸੁਪਰੀਮ ਕੋਰਟ ਨੇ ਅੱਜ ਇੱਥੇ ਕਿਹਾ ਕਿ ਉਹ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ 11 ਅਗਸਤ ਨੂੰ ਕਰਵਾਈ ਗਈ ਨੀਟ-ਪੀਜੀ 2024 ਦੀਆਂ ਉੱਤਰ ਕੁੰਜੀਆਂ, ਪ੍ਰਸ਼ਨ ਪੱਤਰਾਂ ਦਾ ਖੁਲਾਸਾ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰੇਗੀ। ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਸਾਹਮਣੇ ਕੁੱਝ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦਿਆਂ ਵਕੀਲ ਤਨਵੀ ਦੂਬੇ ਨੇ ਕਿਹਾ ਕਿ ਸੂਚਨਾ ਮੈਮੋਰੰਡਮ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਸੀ ਅਤੇ ਇਮਤਿਹਾਨਾਂ ਨੂੰ ਕਿਵੇਂ ਕਰਵਾਇਆ ਗਿਆ ਸੀ, ਇਸ ਬਾਰੇ ਕੋਈ ਮਿਆਰੀ ਅਪਰੇਟਿੰਗ ਪ੍ਰਕਿਰਿਆ ਵੀ ਨਹੀਂ ਸੀ। ਤਨਵੀ ਦੂਬੇ ਨੇ ਕਿਹਾ ਕਿ ਸੂਬੇ ਵੀ ਕੌਂਸਲਿੰਗ ਪ੍ਰਕਿਰਿਆ ਨੂੰ ਲੈ ਕੇ ਉਲਝਣ ਵਿੱਚ ਸਨ। ਬੈਂਚ ਨੇ ਵਿਸਥਾਰਿਤ ਸੁਣਵਾਈ ਦੀ ਲੋੜ ਨੂੰ ਦਰਸਾਉਂਦਿਆਂ ਮਾਮਲੇ ਨੂੰ ‘ਗ਼ੈਰ-ਫੁਟਕਲ ਦਿਨ’ ਲਈ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ। -ਪੀਟੀਆਈ
Advertisement
Advertisement
Advertisement