ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੀਟ ਲੀਕ ਮਾਮਲਾ: ਸੀਬੀਆਈ ਵੱਲੋਂ ਤਿੰਨ ਹੋਰ ਗ੍ਰਿਫ਼ਤਾਰ

08:08 AM Jul 21, 2024 IST

ਨਵੀਂ ਦਿੱਲੀ, 20 ਜੁਲਾਈ
ਸੀਬੀਆਈ ਨੇ ਨੀਟ-ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲੇ ਦੇ ਸਰਗਨਿਆਂ ਵਿੱਚੋਂ ਇੱਕ ਐੱਨਆਈਟੀ-ਜਮਸ਼ੇਦਪੁਰ ਦੇ ਬੀ.ਟੈੱਕ ਗਰੈਜੂਏਟ ਵਿਦਿਆਰਥੀ ਅਤੇ ਕਥਿਤ ਤੌਰ ’ਤੇ ‘ਸੌਲਵਰ’ (ਪੇਪਰ ਹੱਲ ਕਰਨ ਵਾਲੇ) ਵਜੋਂ ਕੰਮ ਕਰਨ ਵਾਲੇ ਐੈੱਮਬੀਬੀਐੱਸ ਦੇ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਨੀਟ-ਯੂਜੀ ਪ੍ਰੀਖਿਆ ਨਾਲ ਜੁੜੇ ਬੇਨੇਮੀਆਂ ਦੇ ਛੇ ਮਾਮਲਿਆਂ ’ਚ ਏਜੰਸੀ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਗਿਣਤੀ 21 ਹੋ ਗਈ ਹੈ। ਐੈੱਮਬੀਬੀਐੱਸ ਦੇ ਦੋ ਵਿਦਿਆਰਥੀਆਂ ਨੂੰ ਅੱਜ ਰਾਜਸਥਾਨ ਦੀ ਇੱਕ ਮੈਡੀਕਲ ਸੰਸਥਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐੱਮਬੀਬੀਐੱਸ ਦੇ ਦੂਜੇ ਸਾਲ ਦਾ ਵਿਦਿਆਰਥੀ ਕੁਮਾਰ ਮੰਗਲਮ ਬਿਸ਼ਨੋਈ ਅਤੇ ਪਹਿਲੇ ਸਾਲ ਦਾ ਵਿਦਿਆਰਥੀ ਦੀਪੇਂਦਰ ਸ਼ਰਮਾ 5 ਮਈ ਨੂੰ ਨੀਟ-ਯੂਜੀ ਪ੍ਰੀਖਿਆ ਵਾਲੇ ਦਿਨ ਹਜ਼ਾਰੀਬਾਗ ’ਚ ਮੌਜੂਦ ਸਨ ਅਤੇ ਇੰਜਨੀਅਰ ਪੰਕਜ ਕੁਮਾਰ ਵੱਲੋਂ ਕਥਿਤ ਤੌਰ ’ਤੇ ਚੋਰੀ ਕੀਤੇ ਪ੍ਰਸ਼ਨ ਪੱਤਰ ਨੂੰ ‘ਹੱਲ ਕਰਨ ਵਾਲੇ’ ਵਜੋਂ ਕੰਮ ਕਰ ਰਹੇ ਸਨ। ਪੰਕਜ ਕੁਮਾਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੁਤਾਬਕ ਕੌਮੀ ਤਕਨੀਕੀ ਇੰਸਟੀਚਿਊਟ (ਐੱਨਆਈਟੀ) ਤੋਂ ਬੀ.ਟੈੱਕ (ਇਲੈੱਕਟਰੀਕਲ) ਦੀ ਡਿਗਰੀ ਲੈਣ ਵਾਲਾ ਸ਼ਸ਼ੀਕਾਂਤ ਉਰਫ਼ ਪਾਸੂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਹੜਾ ਕੁਮਾਰ ਤੇ ਰੌਕੀ ਨਾਲ ਮਿਲ ਕੇ ਕੰਮ ਰਿਹਾ ਸੀ। -ਪੀਟੀਆਈ

Advertisement

ਰੀਟ-2021 ਪੇਪਰ ਲੀਕ ਮਾਮਲੇ ’ਚ ਤੀਜੀ ਗ੍ਰਿਫ਼ਤਾਰੀ

ਨਵੀਂ ਦਿੱਲੀ: ਈਡੀ ਨੇ ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ (ਰੀਟ-2021) ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੀ ਜਾਂਚ ਤਹਿਤ ਇੱਕ ਹੋਰ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ ਜੋ ਇਸ ਮਾਮਲੇ ’ਚ ਹੁਣ ਤੱਕ ਤੀਜੀ ਗ੍ਰਿਫ਼ਤਾਰੀ ਹੈ। ਕੇਂਦਰੀ ਏਜੰਸੀ ਨੇ ਇੱਕ ਬਿਆਨ ’ਚ ਕਿਹਾ ਕਿ ਰਾਜੂ ਰਾਮ ਇਰਾਮ ਨੂੰ ਸ਼ੁੱਕਰਵਾਰ ਨੂੰ ਹਿਰਾਸਤ ’ਚ ਲਿਆ ਗਿਆ। -ਪੀਟੀਆਈ

Advertisement
Advertisement