For the best experience, open
https://m.punjabitribuneonline.com
on your mobile browser.
Advertisement

‘ਨੀਟ’: ਗੁਨਮਯ ਨੇ ਏਆਈਆਰ-1 ਰੈਂਕ ਹਾਸਲ ਕੀਤਾ

06:54 AM Jun 07, 2024 IST
‘ਨੀਟ’  ਗੁਨਮਯ ਨੇ ਏਆਈਆਰ 1 ਰੈਂਕ ਹਾਸਲ ਕੀਤਾ
ਖੁਸ਼ੀ ਪ੍ਰਗਟਾਉਂਦੇ ਹੋਏ ਆਈ-ਕੁਐਸਟ ਦੇ ਵਿਦਿਆਰਥੀ ਤੇ ਸਟਾਫ਼ ਮੈਂਬਰ।
Advertisement

ਪੱਤਰ ਪ੍ਰੇਰਕ
ਪਟਿਆਲਾ, 6 ਜੂਨ
ਨੀਟ 2024 ਦੇ ਨਤੀਜੇ ਦੌਰਾਨ ਵਿਦਿਆਰਥੀ ਗੁਨਮਯ ਗਰਗ ਨੇ ਏਆਈਆਰ-1 ਰੈਂਕ ਪ੍ਰਾਪਤ ਕੀਤਾ ਹੈ। ਗੁਨਮਯ ਡਾਕਟਰਾਂ ਦੇ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਮਾਪੇ ਡਾ. ਜਤਿਨ ਗਰਗ ਅਤੇ ਡਾ. ਰੁਪਾਲੀ ਗਰਗ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੇ ਹਨ ਅਤੇ ਪਟਿਆਲਾ ਵਿੱਚ ਡੈਲਟਾ ਇਮੇਜਿੰਗ ਵਜੋਂ ਪ੍ਰਸਿੱਧ ਹਨ। ਗੁਨਮਯ ਨੇ ਡੀਏਵੀ ਸਕੂਲ ਪਟਿਆਲਾ ਤੋਂ ਆਪਣੀ ਸਕੂਲੀ ਪੜ੍ਹਾਈ ਦੇ ਨਾਲ-ਨਾਲ 10ਵੀਂ ਜਮਾਤ ਵਿੱਚ ਆਈਕੁਐਸਟ ਵਿੱਚ ਦਾਖ਼ਲਾ ਲਿਆ। ਗੁਨਮਯ ਨੇ ਆਪਣੇ ਸਲਾਹਕਾਰ (ਆਈਕੁਐਸਟ ਦੇ ਡਾਇਰੈਕਟਰ) ਡਾ. ਧੀਰਜ ਅਗਰਵਾਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਆਈਕੁਐਸਟ ਦੇ ਸੰਸਥਾਪਕ ਨਿਰਦੇਸ਼ਕਾਂ ਰੋਹਿਤ ਬਿਸ਼ਨੋਈ ਅਤੇ ਨਿਤੀਸ਼ ਗਰਗ ਨੇ ਗਰਗ ਪਰਿਵਾਰ ਨੂੰ ਗੁਨਮਯ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
ਇਸੇ ਦੌਰਾਨ ਆਈ ਕੁਐਸਟ ਦੇ ਬ੍ਰਾਂਚ ਮੁਖੀ ਵਿਪਨ ਮਦਾਨ ਨੇ ਕਿਹਾ ਕਿ 7 ਹੋਰ ਵਿਦਿਆਰਥੀਆਂ ਨੇ 700 ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿੱਚ ਖੁਸ਼ਹਾਲ ਸਿੰਗਲਾ ਨੇ 710 ਅੰਕ, ਹਿਰਦੀ ਗੁਪਤਾ ਨੇ 706 ਅੰਕ, ਸਿੱਧਮ ਗਰਗ ਨੇ 705 ਅੰਕ, ਅਰਨਵ ਗੁਪਤਾ ਨੇ 705 ਅੰਕ, ਕੀਰਤਨੂਰ ਕੌਰ ਨੇ 702 ਅੰਕ, ਰਾਧਿਕਾ ਸਿੰਗਲਾ ਨੇ 701 ਅੰਕ ਪ੍ਰਾਪਤ ਕਰਕੇ ਮਿਸ਼ੇਲ 07 ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Advertisement

ਨੀਟ ਟੈਸਟ ’ਚੋਂ ਮੋਹਰੀ ਵਿਦਿਆਰਥੀ ਦਾ ਸਨਮਾਨ

ਲਹਿਰਾਗਾਗਾ (ਪੱਤਰ ਪ੍ਰੇਰਕ): ‘ਨੀਟ’ ਦੇ ਨਤੀਜਿਆਂ ਵਿੱਚ ਲਹਿਰਾਗਾਗਾ ਸ਼ਹਿਰ ਦੇ ਵਿਦਿਆਰਥੀ ਜਸ਼ਨ ਸਿੰਗਲਾ ਪੁੱਤਰ ਹੇਮੰਤ ਸਿੰਗਲਾ ਨੇ 720 ਵਿੱਚੋਂ 690 ਨੰਬਰ (99.8 ਪਰਸੈਂਟਾਈਲ) ਲੈ ਕੇ ਆਪਣੇ ਮਾਪਿਆਂ, ਸਕੂਲ ਤੇ ਇਲਾਕੇ ਲਹਿਰਾਗਾਗਾ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਮੇਂ ਜਸ਼ਨ ਸਿੰਗਲਾ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਉਹ ਏਮਜ਼ ਵਿੱਚ ਦਾਖਲਾ ਲੈ ਕੇ ਐੱਮਬੀਬੀਐੱਸ ਤੋਂ ਬਾਅਦ ਨਿਊਰੋ ਸਰਜਨ ਬਣ ਕੇ ਆਪਣੇ ਲਹਿਰਾਗਾਗਾ ਖੇਤਰ ਦੀ ਸੇਵਾ ਕਰਨਾ ਚਾਹੁੰਦਾ ਹੈ। ਦੱਸਣਯੋਗ ਹੈ ਕਿ ਜਸ਼ਨ ਸਿੰਗਲਾ ਨੇ ਸ਼ੀਬਾ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਦਿਆਂ ਬਾਰ੍ਹਵੀਂ ਕਲਾਸ ਵਿੱਚੋਂ ਮੈਡੀਕਲ ਗਰੁੱਪ ਵਿੱਚ 95 ਫ਼ੀਸਦੀ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਦਾਦਾ ਡਾ. ਕ੍ਰਿਸ਼ਨ ਲਾਲ ਸਿੰਗਲਾ ਵਾਂਗ ਡਾਕਟਰ ਬਣ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ।

Advertisement
Author Image

joginder kumar

View all posts

Advertisement
Advertisement
×