ਨੀਟ ਪ੍ਰੀਖਿਆ: ਐਨਟੀਏ ਵੱਲੋਂ ਸੰਸ਼ੋਧਿਤ ਨਤੀਜਾ ਘੋਸ਼ਿਤ
11:12 AM Jul 01, 2024 IST
Advertisement
ਨਵੀਂ ਦਿੱਲੀ, 1 ਜੁਲਾਈ
ਕੌਮੀ ਪ੍ਰੀਖਿਆ ਏਜੰਸੀ ਨੇ ਨੀਟ ਯੂਜੀ ਦੀ ਸੰਸ਼ੋਧਿਤ ਰੈਂਕ ਲਿਸਟ ਜਾਰੀ ਕਰ ਦਿੱਤੀ ਹੈ। ਇਹ ਸੂਚੀ ਦੋਬਾਰਾ ਲਏ ਟੈਸਟ ਤੋਂ ਬਾਅਦ ਜਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ 5 ਮਈ ਦੌਰਾਨ ਛੇ ਕੇਂਦਰਾਂ 'ਤੇ ਪ੍ਰੀਖਿਆ ਲੇਟ ਸ਼ੁਰੂ ਹੋਣ ਕਾਰਨ ਕੁੱਝ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਸਨ, ਇਹ ਵਿਦਿਆਰਥੀ ਮੁੜ ਤੋਂ ਹੋਈ ਨੀਟ ਯੂਜੀ ਦੀ ਇਸ ਪ੍ਰੀਖਿਆ ਵਿਚ ਬੈਠੇ ਸਨ।
Advertisement
ਐਨਟੀਏ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 23 ਜੂਨ ਨੂੰ ਹੋਈ ਇਸ ਪ੍ਰੀਖਿਆ ਵਿਚ ਕੁੱਲ 1563 ਵਿਦਿਆਰਥੀਆਂ ਵਿਚੋਂ
813 ਵਿਦਿਆਰਥੀਆਂ ਨੇ ਪ੍ਰੀਖਿਆ ਦੇ ਵਿਕਲਪ ਨੂੰ ਚੁਣਿਆ ਸੀ ਜਦਕਿ ਬਾਕੀ ਵਿਦਿਆਰਥੀਆਂ ਨੇ ਬਿਨ੍ਹਾਂ ਗਰੇਸ ਦੇ ਬਣਦੇ ਅੰਕ ਲੈਣ ਦਾ ਵਿਕਲਪ ਚੁਣਿਆ ਸੀ। -ਪੀਟੀਆਈ
Advertisement