For the best experience, open
https://m.punjabitribuneonline.com
on your mobile browser.
Advertisement

ਨੀਟ ਵਿਵਾਦ: ਵਿਦਿਆਰਥੀਆਂ ਨੇ ਜੰਤਰ-ਮੰਤਰ ’ਤੇ ਡੇਰੇ ਲਾਏ

08:47 AM Jun 27, 2024 IST
ਨੀਟ ਵਿਵਾਦ  ਵਿਦਿਆਰਥੀਆਂ ਨੇ ਜੰਤਰ ਮੰਤਰ ’ਤੇ ਡੇਰੇ ਲਾਏ
ਜੰਤਰ-ਮੰਤਰ ’ਤੇ ਸਿੱਖਿਆ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਲੋਕ ਸਭਾ ਸੈਸ਼ਨ ਸ਼ੁਰੂ ਹੁੰਦੇ ਹੀ ਦਿੱਲੀ ਦੇ ਜੰਤਰ ਮੰਤਰ ਅਤੇ ਸੰਸਦ ਮਾਰਗ ਨੇੜੇ ਧਰਨੇ ਪ੍ਰਦਰਸ਼ਨ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਅੱਜ ਦੇਸ਼ ਦੀਆਂ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਜੰਤਰ ਮੰਤਰ ਵਿੱਚ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਮੰਗ ਹੈ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫ਼ਾ ਦੇਣ ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਏ ਗਏ ਇਮਤਿਹਾਨਾਂ ਦੌਰਾਨ ਗੜਬੜੀਆਂ ਨੇ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਢਾਹ ਲਾਈ ਹੈ। ਵਿਦਿਆਰਥੀ ਯੂਨੀਅਨਾਂ ਨੇ ਪ੍ਰੀਖਿਆਵਾਂ ਦੇ ਕੇਂਦਰੀਕਰਨ ਦੀ ਵੀ ਨਿੰਦਾ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਨੀਟ ਯੂਜੀ ਦੇ ਇਮਤਿਹਾਨ ਨੇ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਖੁਲਾਸਾ ਕੀਤਾ ਹੈ। ਮੀਟਿੰਗ ਨੂੰ ਵਿਜੇਂਦਰ ਚੌਹਾਨ, ਜਤਿੰਦਰ ਮੀਨਾ, ਨੰਦਿਤਾ ਨਰਾਇਣ ਅਤੇ ਲਕਸ਼ਮਣ ਯਾਦਵ ਸਣੇ ਅਧਿਆਪਕਾਂ ਨੇ ਸੰਬੋਧਨ ਕੀਤਾ। ਵਿਦਿਆਰਥੀਆਂ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੱਕ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰਾਂ ਲੋਕਾਂ ਦੇ ਭਵਿੱਖ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਹੁਣ ਕੋਈ ਵੀ ਪਰਚਾ ਲੀਕ ਨਾ ਹੋਵੇ, ਇਸ ਲਈ ਵਿਦਿਆਰਥੀ ਜਥੇਬੰਦੀਆਂ ਨੂੰ ਡੱਟ ਕੇ ਪਹਿਰਾ ਦੇਣਾ ਹੋਵੇਗਾ। ਵਿਦਿਆਰਥੀ ਯੂਨੀਅਨ ਨੇ ਨੌਜਵਾਨ ਤਬਕੇ ਨੂੰ ਇਸ ਧਰਨੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਪ੍ਰਦਰਸ਼ਨ ਵਿੱਚ ਆਇਸਾ, ਐੱਸਐੱਫਆਈ, ਕ੍ਰਾਂਤੀਕਾਰੀ ਯੁਵਾ ਸੰਗਠਨ ਤੇ ਹੋਰ ਖੱਬੇ ਪੱਖੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×