For the best experience, open
https://m.punjabitribuneonline.com
on your mobile browser.
Advertisement

ਰੂਸ ਨਾਲ ਵਪਾਰਕ ਤਵਾਜ਼ਨ ਲਈ ਕਦਮ ਚੁੱਕਣ ਦੀ ਲੋੜ: ਜੈਸ਼ੰਕਰ

07:41 AM Nov 12, 2024 IST
ਰੂਸ ਨਾਲ ਵਪਾਰਕ ਤਵਾਜ਼ਨ ਲਈ ਕਦਮ ਚੁੱਕਣ ਦੀ ਲੋੜ  ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸੰਮੇਲਨ ਦੌਰਾਨ ਰੂਸੀ ਅਧਿਕਾਰੀ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 11 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਤੇ ਰੂਸ ਵਿਚਾਲੇ ਵਧਦੇ ਵਪਾਰ ਘਾਟੇ ਦੇ ਮੁੱਦੇ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਚਾਲੂ ਵਿੱਤੀ ਸਾਲ (2024-25) ਤੋਂ ਅਪਰੈਲ-ਅਗਸਤ ’ਚ ਭਾਰਤ ਦੀ ਰੂਸ ਨੂੰ ਬਰਾਮਦ ਸਿਰਫ਼ 2.24 ਅਰਬ ਡਾਲਰ ਰਹੀ ਜਦਕਿ ਇਸ ਮਿਆਦ ਦੌਰਾਨ ਦਰਾਮਦ ਵਧ ਕੇ 27.35 ਅਰਬ ਡਾਲਰ ਹੋ ਗਈ। ਇਸ ਤਰ੍ਹਾਂ ਵਪਾਰ ਘਾਟਾ 25.11 ਅਰਬ ਡਾਲਰ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ। ਉੱਚੇ ਵਪਾਰ ਘਾਟੇ ਦੀ ਮੁੱਖ ਵਜ੍ਹਾ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਹੈ। ਰੂਸ ਫਿਲਹਾਲ ਭਾਰਤ ਲਈ ਕੱਚੇ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਬਣ ਕੇ ਉੱਭਰਿਆ ਹੈ।
ਇੱਥੇ ਭਾਰਤ-ਰੂਸ ਵਪਾਰ ਮੰਚ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਰੂਸ ਨਾਲ ਵਪਾਰ ਤਵਾਜ਼ਨ ਨੂੰ ਬਿਹਤਰ ਬਣਾਉਣ ’ਚ ਮਦਦ ਕਰਨ ਲਈ ਬਿਨਾਂ ਟੈਕਸ ਤੇ ਨਿਯਮਾਂ ਸਬੰਧੀ ਅੜਿੱਕੇ ਦੂਰ ਕਰਨ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ, ‘ਵਪਾਰ ਤਵਾਜ਼ਨ ਨੂੰ ਤੁਰੰਤ ਸੁਧਾਰਨ ਦੀ ਲੋੜ ਹੈ ਕਿਉਂਕਿ ਇਹ ਇੱਕਪਾਸੜ ਹੈ। ਇਸ ਲਈ ਜ਼ਰੂਰੀ ਹੈ ਕਿ ਬਿਨਾਂ ਟੈਕਸ ਵਾਲੇ ਅੜਿੱਕੇ ਤੇ ਨਿਯਮਾਂ ਸਬੰਧੀ ਅੜਿੱਕੇ ਦੂਰ ਕੀਤੇ ਜਾਣ।’ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੋਵਾਂ ਮੁਲਕਾਂ ਦਾ ਆਪਸੀ ਵਪਾਰ 66 ਅਰਬ ਡਾਲਰ ਹੈ। ਇਸ ਤੋਂ ਇਲਾਵਾ ਕੌਮੀ ਮੁਦਰਾਵਾਂ ’ਚ ਖਾਸ ਤੌਰ ’ਤੇ ਮੌਜੂਦਾ ਹਾਲਾਤ ’ਚ ਵਪਾਰ ਦੇ ਆਪਸੀ ਨਿਬੇੜੇ ਦੀ ਵਕਾਲਤ ਕੀਤੀ। ਵਿਦੇਸ਼ ਮੰਤਰੀ ਨੇ ਕਿਹਾ, ‘ਵਿਸ਼ੇਸ਼ ਰੁਪਿਆ ਵੋਸਟਰੋ ਖਾਤੇ ਅਜੇ ਵੀ ਇੱਕ ਅਸਰਦਾਰ ਤੰਤਰ ਹੈ। ਹਾਲਾਂਕਿ ਛੋਟੀ ਮਿਆਦ ’ਚ ਵੀ ਕੌਮੀ ਮੁਦਰਾ ਨਿਬੇੜੇ ਦੇ ਨਾਲ ਬਿਹਤਰ ਵਪਾਰ ਤਵਾਜ਼ਨ ਜ਼ਰੂਰੀ ਹੈ।’ ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਵਿਚਾਲੇ ਮਾਸਕੋ ’ਚ ਸਾਲਾਨਾ ਸਿਖਰ ਸੰਮੇਲਨ ਤੇ ਪਿਛਲੇ ਮਹੀਨੇ ਕਜ਼ਾਨ ’ਚ ਹੋਈ ਮੀਟਿੰਗ ਨੇ ‘ਰਣਨੀਤਕ ਦਿਸ਼ਾ’ ਪ੍ਰਦਾਨ ਕੀਤੀ ਹੈ। -ਪੀਟੀਆਈ

Advertisement

ਤਿੰਨ ਸੰਪਰਕ ਯੋਜਨਾਵਾਂ ’ਤੇ ਧਿਆਨ ਦੇਣ ਦੀ ਲੋੜ ਜਤਾਈ

ਮੁੰਬਈ:

Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਤਿੰਨ ਸੰਪਰਕ ਯੋਜਨਾਵਾਂ ’ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਇੰਟਰਨੈਸ਼ਨਲ ਨੌਰਥ-ਸਾਊਥ ਟਰਾਂਸਪੋਰਟ ਕੋਰੀਡੋਰ, ਚੇਨੱਈ-ਵਲਾਦੀਵੋਸਤੋਕ ਕੋਰੀਡੋਰ ਅਤੇ ਨੌਰਦਰਨ ਮੈਰੀਟਾਈਮ ਰੂਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬੈਂਕਿੰਗ ਅਤੇ ਅਦਾਇਗੀ ਨਾਲ ਸਬੰਧਤ ਮੁੱਦਿਆਂ, ਸ਼ਿਪਿੰਗ, ਬੀਮਾ ਆਦਿ ਜਿਹੇ ਮੁੱਦੇ ਚੁਣੌਤੀਆਂ ਵਾਲੇ ਹਨ ਪਰ ਇਨ੍ਹਾਂ ਦਾ ਰਲ ਕੇ ਹੱਲ ਲੱਭਣਾ ਪਵੇਗਾ। ਉਨ੍ਹਾਂ ਕਿਹਾ ਕਿ ਤੇਲ, ਗੈਸ, ਕੋਇਲਾ ਜਾਂ ਯੂਰੇਨੀਅਮ ਵਰਗੇ ਮਾਮਲਿਆਂ ’ਚ ਭਾਰਤ ਕੌਮਾਂਤਰੀ ਮੰਡੀਆਂ ’ਚ ਪ੍ਰਮੁੱਖ ਯੋਗਦਾਨ ਪਾਉਂਦਾ ਰਿਹਾ ਹੈ। -ਪੀਟੀਆਈ

Advertisement
Author Image

joginder kumar

View all posts

Advertisement