ਨਿਆਂਇਕ ਪ੍ਰਣਾਲੀ ਨੂੰ ਵਧੇਰੇ ਲਚਕਦਾਰ ਬਣਾਉਣ ਦੀ ਲੋੜ: ਮੋਦੀ
08:18 PM Feb 03, 2024 IST
ਨਵੀਂ ਦਿੱਲੀ, 3 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਪਰਾਧੀ ਫੰਡਿੰਗ ਤੇ ਗਤੀਵਿਧੀਆਂ ਚਲਾਉਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕਰ ਰਹੇ ਹਨ ਅਤੇ ਅਜਿਹੇ ਵਿੱਚ ਜਾਂਚ ਤੇ ਨਿਆਂ ਲਈ ਵੱਖ-ਵੱਖ ਮੁਲਕਾਂ ਵਿਚਾਲੇ ਸਹਿਯੋਗ ਵਧਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ-ਦੂਜੇ ਦੇ ਅਧਿਕਾਰ ਖੇਤਰ ਦਾ ਸਨਮਾਨ ਕਰਦਿਆਂ ਹੋਇਆ ਵੀ ਸਹਿਯੋਗ ਹੋ ਸਕਦਾ ਹੈ ਅਤੇ ਜਦੋਂ ਮੁਲਕ ਮਿਲ ਕੇ ਕੰਮ ਕਰਦੇ ਹਨ ਤਾਂ ਇਹ ਅਧਿਕਾਰ ਖੇਤਰ ਨਿਆਂ ਦੇਣ ਦਾ ਇਕ ਸਾਧਨ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕ੍ਰਿਪਟੋਕਰੰਸੀ ਤੇ ਸਾਈਬਰ ਖਤਰਿਆਂ ਨੇ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ ਅਤੇ ਨਿਆਂਇਕ ਪ੍ਰਣਾਲੀ ਨੂੰ ਵਧੇਰੇ ਲਚਕਦਾਰ ਤੇ ਤਬਦੀਲੀਯੋਗ ਬਣਾਉਣ ਦੀ ਲੋੜ ਹੈ। ਉਹ ਕਾਮਨਵੈਲਥ ਲੀਗਲ ਐਜੂਕੇਸ਼ਨ ਐਸੋਸੀਏਸ਼ਨ (ਸੀਐੱਲਈਏ)-ਕਾਮਨਵੈਲਥ ਅਟਾਰਨੀ ਤੇ ਸੌਲੀਸਿਟਰ ਜਨਰਲ ਸੰਮੇਲਨ (ਸੀਏਐੱਸਜੀਸੀ) ਨੂੰ ਸੰਬੋਧਨ ਕਰ ਰਹੇ ਸਨ। -ਪੀਟੀਆਈ
Advertisement
Advertisement