ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨਾਲ ਵਾਤਾਵਰਨ ਕੂਟਨੀਤੀ ਦੀ ਲੋੜ: ਮਰੀਅਮ ਨਵਾਜ਼

06:52 AM Oct 11, 2024 IST

ਲਾਹੌਰ, 10 ਅਕਤੂਬਰ
ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ’ਚ ਧਆਂਖੀ ਧੁੰਦ ਦਾ ਅਸਰ ਘਟ ਕਰਨ ਲਈ ਭਾਰਤ ਨਾਲ ‘ਵਾਤਾਵਰਨ ਕੂਟਨੀਤੀ’ ਦਾ ਸੱਦਾ ਦਿੱਤਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਨਾਲ ਨਾਲ ਉੱਤਰ-ਪੱਛਮੀ ਭਾਰਤ ਕੇ ਕਈ ਹੋਰ ਖੇਤਰਾਂ ’ਚ ਹਰ ਸਾਲ ਅਕਤੂਬਰ ਤੋਂ ਫਰਵਰੀ ਤੱਕ ਧੁਆਂਖੀ ਧੁੰਦ ਦੇ ਮਹੀਨਿਆਂ ਦੌਰਾਨ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਰਅਮ ਨਵਾਜ਼ ਨੇ ਵਾਤਾਵਰਨ ਤਬਦੀਲੀ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਭਾਰਤੀ ਤੇ ਪਾਕਿਸਤਾਨੀ ਪੰਜਾਬ ਦੋਵਾਂ ਨੂੰ ਧੁਆਂਖੀ ਧੁੰਦ ਦੇ ਅਸਰ ਨਾਲ ਨਜਿੱਠਣ ਲਈ ਸਾਂਝੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਹਵਾ ਦੇ ਰੁਖ਼ ਕਾਰਨ ਚੜ੍ਹਦੇ ਪੰਜਾਬ ’ਚ ਪਰਾਲੀ ਸਾੜੇ ਜਾਣ ਦਾ ਅਸਰ ਇੱਧਰ ਵੀ ਹੁੰਦਾ ਹੈ। ਧੁਆਂਖੀ ਧੁੰਦ ਦੇ ਮਸਲੇ ਨਾਲ ਨਜਿੱਠਣ ਲਈ ਭਾਰਤ ਨਾਲ ਵਾਤਾਵਰਨ ਕੂਟਨੀਤੀ ਹੋਣੀ ਚਾਹੀਦੀ ਹੈ।’ ਧੁਆਂਖੀ ਧੁੰਦ ਕਾਰਨ ਦਿਖਣ ਹੱਦ ਘਟਣ ਦੇ ਨਾਲ-ਨਾਲ ਸਿਹਤ ਸਬੰਧੀ ਸਮੱਸਿਆਵਾਂ ਦੀ ਸਹਿਣੀਆਂ ਪੈਂਦੀਆਂ ਹਨ। -ਪੀਟੀਆਈ

Advertisement

ਸਾਡੇ ਬੱਚਿਆਂ ਦੀ ਸਿਹਤ ਤੇ ਹੋਂਦ ਦਾ ਮਾਮਲਾ: ਮੁੱਖ ਮੰਤਰੀ

ਮਰੀਅਮ ਨੇ ਕਿਹਾ ਕਿ ਹਰ ਘਰ ਤੇ ਹਰ ਬੱਚੇ ਨੂੰ ਧਆਂਖੀ ਧੁੰਦ ਦਾ ਨਿਬੇੜਾ ਕਰਨ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਧੁਆਂਖੀ ਧੁੰਦ ਖਤਮ ਕਰਨਾ ਸਾਡੇ ਬੱਚਿਆਂ ਦੀ ਸਿਹਤ ਤੇ ਹੋਂਦ ਦਾ ਮਾਮਲਾ ਹੈ। ਧਆਂਖੀ ਧੁੰਦ ਸਿਰਫ ਬਟਨ ਦਬਾ ਦੇ ਕੇ ਖਤਮ ਨਹੀਂ ਜਾ ਸਕਦੀ। ਇਸ ਲਈ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਹੈ।’ -ਪੀਟੀਆਈ

Advertisement
Advertisement