ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਨਡੀਆਰਐੱਫ ਦੀਆਂ ਟੀਮਾਂ ਦੇਰੀ ਨਾਲ ਪੁੱਜੀਆਂ: ਸੌਰਭ ਭਾਰਦਵਾਜ

08:14 AM Jul 15, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਦਿੱਲੀ ਦੇ ਜਲ ਮੰਤਰੀ ਸੌਰਭ ਭਾਰਦਵਾਜ ਤੇ ਕੌਮੀ ਰਾਜਧਾਨੀ ਦੇ ਉਪ ਰਾਜਪਾਲ ਵਨਿੈ ਕੁਮਾਰ ਸਕਸੈਨਾ ਵਿਚਾਲੇ ਯਮੁਨਾ ਦੇ ਇੱਕ ਖਰਾਬ ਰੈਗੂਲੇਟਰ ਦੇ ਨਿਰੀਖਣ ਦੌਰਾਨ ਤਕਰਾਰ ਹੋ ਗਈ। ਇਸ ਮੌਕੇ ਦਿੱਲੀ ਦੇ ਵਿਕਾਸ ਮਾਰਗ ਕੋਲ ਡਰੇਨ-12 ਉਪਰ ਖਰਾਬ ਰੈਗੂਲੇਟਰ ਦੇਖਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕੈਬਨਿਟ ਮੰਤਰੀ ਆਤਿਸ਼ੀ ਉਪ ਰਾਜਪਾਲ ਨਾਲ ਮੌਕੇ ’ਤੇ ਪੁੱਜੇ ਸਨ। ਇਸ ਖਰਾਬੀ ਕਾਰਨ ਆਈਟੀਓ ਸਣੇ ਸੁਪਰੀਮ ਕੋਰਟ ਦੇ ਇਲਾਕੇ ਤੱਕ ਪਾਣੀ ਪਹੁੰਚ ਗਿਆ। ਇਸ ਮਗਰੋਂ ਜਲ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਐੱਨਡੀਆਰਐੱਫ ਦੀ ਟੀਮ ਦੇਰੀ ਨਾਲ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਟੀਮ ਦੀ ਤਾਇਨਾਤੀ ਦੀ ਮੰਗ ਲਈ ਉਨ੍ਹਾਂ ਅਧਿਕਾਰੀਆਂ ਨਾਲ ਕਈ ਵਾਰ ਗੱਲ ਕੀਤੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਐੱਨਡੀਆਰਐੱਫ ਟੀਮ ਰਾਤ ਵੇਲੇ ਆ ਜਾਂਦੀ ਤਾਂ ਹਾਲਾਤਾਂ ਨੂੰ ਵਿਗੜਨ ਤੋਂ ਪਹਿਲਾਂ ਸਾਂਭਿਆ ਜਾਣਾ ਸੀ।
ਸੌਰਭ ਭਾਰਦਵਾਜ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਅਧਿਕਾਰੀਆਂ ਨਾਲ ਵਟਸਐੱਪ ਗੁਰੱਪਾਂ ਵਿੱਚ ਹਾਲਤ ਬਾਰੇ ਸੰਦੇਸ਼ ਵੀ ਭੇਜੇ ਤੇ ਫੋਨ ਵੀ ਕੀਤੇ ਸਨ। ਸੌਰਭ ਭਾਰਦਵਾਜ ਨੂੰ ਜਵਾਬ ਦਿੰਦਿਆਂ ਸ੍ਰੀ ਸਕਸੈਨਾ ਨੇ ਕਿਹਾ ਕਿ ਇਹ ਸਮਾਂ ਇੱਕ-ਦੂਜੇ ਉਪਰ ਦੋਸ਼ ਲਾਉਣ ਦਾ ਨਹੀਂ ਹੈ। ਐੱਲਜੀ ਨੇ ਕਿਹਾ ਕਿ ਉਹ ਵੀ ਕਈ ਗੱਲਾਂ ਕਹਿ ਸਕਦੇ ਹਨ ਪਰ ਇਸ ਸਮੇਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਇਸ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਉਮੀਦ ਹੈ ਕਿ ਹਾਲਾਤ ਛੇਤੀ ਕਾਬੂ ਹੇਠ ਹੋਣਗੇ। ਉਨ੍ਹਾਂ ਕਿਹਾ ਕਿ ਇਸ ਖਰਾਬੀ ਕਾਰਨ ਸ਼ਹਿਰ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ ਤੇ ਬਚਾਅ ਕਾਰਜਾਂ ਲਈ ਹੁਣ ਐੱਨਡੀਆਰਐੱਫ ਦੀ ਟੀਮ ਤਾਇਨਾਤ ਹੈ। ਐੱਲਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੜ੍ਹ ਦੇ ਹਾਲਾਤਾਂ ਨਾਲ ਕਈ ਤਰੀਕਿਆਂ ਨਾਲ ਨਜਿੱਠਿਆ ਜਾ ਰਿਹਾ ਹੈ। ਰੇਤ ਦੀਆਂ ਬੋਰੀਆਂ ਲਾਉਣ ਸਮੇਤ ਨਦੀ ਦੇ ਕਨਿਾਰਿਆਂ ਉਪਰ ਪੱਥਰ ਲਾਏ ਜਾ ਰਹੇ ਹਨ। ਫ਼ੌਜ ਕੰਮ ਕਰ ਰਹੀ ਹੈ। ਸੋਨੀਆ ਵਿਹਾਰ ਵਿੱਚ ਇੰਜ ਹੀ ਪਾੜ ਪੂਰਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਨਾਲ ਨਜਿੱਠਣ ਲਈ ਕਾਰਜ ਜਾਰੀ ਹਨ।

Advertisement

Advertisement
Tags :
ਐੱਨਡੀਆਰਐੱਫ,ਸੌਰਭਟੀਮਾਂਦੀਆਂਦੇਰੀਪੁੱਜੀਆਂਭਾਰਦਵਾਜ
Advertisement