For the best experience, open
https://m.punjabitribuneonline.com
on your mobile browser.
Advertisement

ਐਨਸੀਆਰ: ਭਾਜਪਾ ਦੀ ਵਧੀਆ ਕਾਰਗੁਜ਼ਾਰੀ, ਕਾਂਗਰਸ ਨੇ ਵੀ ਖਾਤਾ ਖੋਲ੍ਹਿਆ

08:35 AM Jun 05, 2024 IST
ਐਨਸੀਆਰ  ਭਾਜਪਾ ਦੀ ਵਧੀਆ ਕਾਰਗੁਜ਼ਾਰੀ  ਕਾਂਗਰਸ ਨੇ ਵੀ ਖਾਤਾ ਖੋਲ੍ਹਿਆ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 4 ਜੂਨ
ਭਾਜਪਾ ਦਿੱਲੀ ਵਿੱਚ ਸਾਰੇ ਸੱਤ ਲੋਕ ਸਭਾ ਹਲਕਿਆਂ ਵਿੱਚ ਜਿੱਤ ਪ੍ਰਾਪਤ ਕਰਨ ਮਗਰੋਂ ਕੌਮੀ ਰਾਜਧਾਨੀ ਦਿੱਲੀ ਖੇਤਰ (ਐੱਨਸੀਆਰ) ਦੇ ਲੋਕ ਸਭਾ ਹਲਕਿਆਂ ਵਿੱਚ ਵੀ ਜੇਤੂ ਰਹੀ। ਇਸ ਵਾਰ ਇੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ 2019 ਦੇ ਮੁਕਾਬਲੇ ਵੋਟਾਂ ਘੱਟ ਲੈ ਸਕੇ। ਹਰਿਆਣਾ ਦੇ ਵੱਡੇ ਜ਼ਿਲ੍ਹੇ ਫਰੀਦਾਬਾਦ ਵਿੱਚ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਲਗਾਤਾਰ ਤੀਜੀ ਵਾਰ ਕਾਂਗਰਸੀ ਉਮੀਦਵਾਰ ਨੂੰ ਹਰਾਇਆ। ਉਨ੍ਹਾਂ ਕਾਂਗਰਸ ਦੇ ਮਹਿੰਦਰ ਪ੍ਰਤਾਪ ਸਿੰਘ ਨੂੰ ਹਰਾਇਆ।
ਗੁਰੂਗ੍ਰਾਮ ਵਿੱਚ ਭਾਜਪਾ ਦੇ ਰਾਓ ਇੰਦਰਜੀਤ ਸਿੰਘ ਨੇ ਕਾਂਗਰਸ ਦੇ ਉੱਘੇ ਆਗੂ ਰਾਜ ਬੱਬਰ ਨੂੰ ਕਰੀਬ 80,000 ਵੋਟਾਂ ਨਾਲ ਹਰਾਇਆ। ਸ਼ੁਰੂ ਵਿੱਚ ਰਾਜ ਬੱਬਰ ਨੇ ਲੀਡ ਬਣਾਈ ਪਰ ਗਿਣਤੀ ਦੇ ਅੱਗੇ ਵਧਣ ਨਾਲ ਹੀ ਉਹ ਪਛੜਨ ਲੱਗ ਪਏ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਹਲਕੇ ਤੋਂ ਭਾਜਪਾ ਦੇ ਅਤੁੱਲ ਗਰਗ ਨੇ ਕਾਂਗਰਸ ਦੀ ਡੋਲੀ ਸ਼ਰਮਾ ਨੂੰ ਹਰਾਇਆ। ਗੌਤਮ ਬੁੱਧ ਨਗਰ ਹਲਕੇ ਤੋਂ ਭਾਜਪਾ ਦੇ ਡਾ. ਮਹੇਸ਼ ਸ਼ਰਮਾ ਨੇ ਸਮਾਜਵਾਦੀ ਪਾਰਟੀ ਦੇ ਡਾ. ਮਹਿੰਦਰ ਸਿੰਘ ਨਾਗਰ ਨੂੰ 55,000 ਤੋਂ ਵੱਧ ਵੋਟਾਂ ਨਾਲ ਹਰਾਇਆ। 2019 ਵਿੱਚ ਐੱਨਸੀਆਰ ਖੇਤਰ ਦੀਆਂ ਸਾਰੀਆਂ ਸੀਟਾਂ ਭਾਜਪਾ ਨੇ ਜਿੱਤੀਆਂ ਸਨ। ਇਸ ਵਾਰ ਹਰਿਆਣਾ ਦੇ ਸੋਨੀਪਤ ਵਿੱਚ ਕਾਂਗਰਸ ਦੇ ਸੱਤਪਾਲ ਬ੍ਰਹਮਚਾਰੀ ਨੇ ਭਾਜਪਾ ਦੇ ਮੋਹਨ ਲਾਲ ਬਡੋਲੀ ਨੂੰ 20, 000 ਤੋਂ ਵੱਧ ਵੋਟਾਂ ਨਾਲ ਹਰਾਇਆ। ਇਸ ਕਾਰਨ ਇਸ ਵਾਰ ਇੱਥੋਂ ਕਾਂਗਰਸ ਦਾ ਖਾਤਾ ਖੁੱਲ੍ਹ ਗਿਆ ਹੈ।

Advertisement

ਗੌਤਮਬੁੱਧ ਨਗਰ ਹਲਕੇ ਭਾਜਪਾ ਦੇ ਡਾ. ਮਹੇਸ਼ ਸ਼ਰਮਾ ਜੇਤੂ

ਗੌਤਮ ਬੁੱਧ ਨਗਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਡਾਕਟਰ ਮਹੇਸ਼ ਸ਼ਰਮਾ ਨੇ ਜਿੱਤ ਦੀ ਹੈਟ੍ਰਿਕ ਬਣਾਈ। ਉਨ੍ਹਾਂ ਸਪਾ ਉਮੀਦਵਾਰ ਡਾ. ਮਹਿੰਦਰ ਨਾਗਰ ਨੂੰ ਕਰੀਬ 5,62,000 ਵੋਟਾਂ ਨਾਲ ਹਰਾਇਆ। ਇਸ ਸੀਟ ਤੋਂ 15 ਉਮੀਦਵਾਰ ਆਪਣੀ ਕਿਸਮਤ ਅਜ਼ਮਾਰਹੇ ਸਨ ਪਰ ਮੁੱਖ ਮੁਕਾਬਲਾ ਭਾਜਪਾ ਦੇ ਡਾ. ਮਹੇਸ਼ ਸ਼ਰਮਾ, ਬਸਪਾ ਦੇ ਰਾਜਿੰਦਰ ਸੋਲੰਕੀ ਅਤੇ ਸਪਾ-ਕਾਂਗਰਸ ਗੱਠਜੋੜ ਦੇ ਡਾ. ਮਹਿੰਦਰ ਨਗਰ ਵਿਚਕਾਰ ਸੀ। ਨਤੀਜਿਆਂ ਤੋਂ ਪਹਿਲਾਂ ਤਿੰਨੋਂ ਉਮੀਦਵਾਰ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਸਨ। ਵੋਟਰਾਂ ਵਿੱਚ ਇਹ ਵੀ ਉਤਸੁਕਤਾ ਸੀ ਕਿ ਕੀ ਭਾਜਪਾ ਦੇ ਡਾਕਟਰ ਮਹੇਸ਼ ਸ਼ਰਮਾ ਜਿੱਤ ਦੀ ਹੈਟ੍ਰਿਕ ਲਗਾਉਣ ਵਿੱਚ ਕਾਮਯਾਬ ਹੋਣਗੇ ਜਾਂ ਬਸਪਾ 2009 ਦਾ ਇਤਿਹਾਸ ਦੁਹਰਾਏਗੀ। ਸਪਾ ਇਸ ਸੀਟ ਤੋਂ ਕਦੇ ਵੀ ਜਿੱਤ ਨਹੀਂ ਸਕੀ।

Advertisement
Author Image

joginder kumar

View all posts

Advertisement
Advertisement
×