ਐੱਨਸੀਪੀ (ਐੱਸਪੀ) ਉਮੀਦਵਾਰ ਵੱਲੋਂ ‘ਛੜਿਆਂ’ ਦੇ ਵਿਆਹ ਕਰਵਾਉਣ ਦਾ ਵਾਅਦਾ
07:13 AM Nov 08, 2024 IST
Advertisement
ਛਤਰਪਤੀ ਸੰਭਾਜੀਨਗਰ: ਮੱਧ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਇਕ ਉਮੀਦਵਾਰ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਵਿਧਾਨ ਸਭਾ ਚੋਣ ਜਿੱਤ ਜਾਂਦਾ ਹੈ ਤਾਂ ਆਪਣੇ ਹਲਕੇ ਵਿੱਚ ਸਾਰੇ ਅਣਵਿਆਹਿਆਂ ਦਾ ਵਿਆਹ ਕਰਵਾ ਦੇਵੇਗਾ। ਬੀਡ ਜ਼ਿਲ੍ਹੇ ਦੇ ਪਰਲੀ ਤੋਂ ਚੋਣ ਲੜ ਰਹੇ ਰਾਜੇਸਾਹੇਬ ਦੇਸ਼ਮੁਖ ਵੱਲੋਂ ਕੀਤਾ ਗਿਆ ਇਹ ਵੱਖਰਾ ਵਾਅਦਾ ਦਿਹਾਤੀ ਖੇਤਰਾਂ ਵਿੱਚ ਵਿਆਹ ਯੋਗ ਨੌਜਵਾਨਾਂ ਨੂੰ ਵਹੁਟੀ ਨਾ ਮਿਲਣ ਦੀ ਸਮੱਸਿਆ ਨੂੰ ਦਰਸਾਉਂਦਾ ਹੈ। ਦੇਸ਼ਮੁਖ ਦੇ ਇਸ ਬਿਆਨ ਦਾ ਵੀਡੀਓ ਬੁੱਧਵਾਰ ਨੂੰ ਵਾਇਰਲ ਹੋ ਗਿਆ ਸੀ। ਦੇਸ਼ਮੁਖ ਨੇ ਕਿਹਾ, ‘‘ਜੇ ਮੈਂ ਵਿਧਾਇਕ ਬਣ ਗਿਆ ਤਾਂ ਸਾਰੇ ਅਣਵਿਆਹਿਆਂ ਦਾ ਵਿਆਹ ਕਰਵਾ ਦੇਵਾਂਗਾ। ਅਸੀਂ ਨੌਜਵਾਨਾਂ ਨੂੰ ਕੰਮ ਦੇਵਾਂਗੇ।’’ ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹਨ। ਪਰਲੀ ਵਿੱਚ ਦੇਸ਼ਮੁਖ ਦੇ ਮੁੱਖ ਵਿਰੋਧੀ ਸੂਬੇ ਦੇ ਖੇਤੀਬਾੜੀ ਮੰਤਰੀ ਧਨੰਜੈ ਮੁੰਡੇ ਹਨ ਜੋ ਕਿ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਦੇ ਆਗੂ ਹਨ। -ਪੀਟੀਆਈ
Advertisement
Advertisement
Advertisement