ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਸੀਸੀਐੱਫ ਤੇ ਐੱਨਏਐੱਫਈਡੀ ਭਲਕ ਤੋਂ 40 ਰੁਪਏ ਕਿੱਲੋ ਟਮਾਟਰ ਵੇੇਚਣਗੇ

07:04 AM Aug 19, 2023 IST

ਨਵੀਂ ਦਿੱਲੀ, 18 ਅਗਸਤ
ਥੋਕ ਤੇ ਪ੍ਰਚੂਨ ਮਾਰਕੀਟਾਂ ’ਚ ਟਮਾਟਰ ਦੀਆਂ ਘਟ ਰਹੀਆਂ ਕੀਮਤਾਂ ਦੌਰਾਨ ਸਹਿਕਾਰੀ ਅਦਾਰੇ ਐੱਨਸੀਸੀਐੱਫ ਤੇ ਐੱਨਏਐੱਫਈਡੀ 20 ਅਗਸਤ ਤੋਂ 40 ਰੁਪਏ ਪ੍ਰਤੀ ਕਿੱਲੋ ਦੇ ਭਾਅ ਨਾਲ ਟਮਾਟਰ ਵੇਚਣਗੇ। ਭਾਰਤੀ ਕੌਮੀ ਸਹਿਕਾਰੀ ਖਪਤਕਾਰ ਫੈਡਰੇਸ਼ਨ (ਐੱਨਸੀਸੀਐੱਫ) ਅਤੇ ਭਾਰਤੀ ਕੌਮੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਐੱਨਏਐੱਫਈਡੀ) ਕੀਮਤਾਂ ’ਚ ਵਾਧਾ ਰੋਕਣ ਲਈ ਖਖਤਕਾਰ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਰਿਆਇਤੀ ਭਾਅ ’ਤੇ ਟਮਾਟਰ ਵੇਚ ਰਹੇ ਹਨ। ਸ਼ੁਰੂਆਤ ਵਿੱਚ ਸਬਸਿਡੀ ’ਤੇ ਟਮਾਟਰਾਂ ਦਾ ਭਾਅ 90 ਰੁਪਏ ਕਿੱਲੋ ਤੈਅ ਕੀਤਾ ਗਿਆ ਸੀ। ਅੱਜ ਇੱਕ ਅਧਿਕਾਰਤ ਬਿਆਨ ’ਚ ਦੱਸਿਆ ਗਿਆ, ‘‘ਆਖਰੀ ਪ੍ਰਚੂਨ ਕੀਮਤ ’ਚ ਸੋਧ 15 ਅਗਸਤ ਨੂੰ 50 ਰੁਪਏ ਪ੍ਰਤੀ ਕਿੱਲੋ ਕੀਤੀ ਗਈ ਸੀ ਜਿਹੜੀ ਹੁਣ 20 ਅਗਸਤ ਨੂੰ ਹੋਰ ਘਟ ਕੇ 40 ਰੁਪਏ ਪ੍ਰਤੀ ਕਿੱਲੋ ਰਹਿ ਜਾਵੇਗੀ।’’ ਹੁਣ ਤੱਕ ਦੋਵਾ ਏਜੰਸੀਆਂ ਨੇ 15 ਲੱਖ ਕਿੱਲੋ ਤੋਂ ਵੱਧ ਟਮਾਟਰ ਖਰੀਦੇ ਹਨ। -ਪੀਟੀਆਈ

Advertisement

Advertisement