ਕਾਲਜ ਵਿੱਚ ਐੱਨਸੀਸੀ ਦਿਹਾੜਾ ਮਨਾਇਆ
07:13 AM Nov 27, 2024 IST
Advertisement
ਪਟਿਆਲਾ:
Advertisement
ਖ਼ਾਲਸਾ ਕਾਲਜ ਪਟਿਆਲਾ ਦੇ ਐੱਨਸੀਸੀ ਨੇਵੀ ਵਿੰਗ ਵੱਲੋਂ ਕੈਪਟਨ (ਇੰਡੀਅਨ ਨੇਵੀ) ਹਰਜੀਤ ਸਿੰਘ ਦਿਓਲ ਕਮਾਂਡਿੰਗ ਅਫਸਰ-1 ਪੰਜਾਬ ਨੇਵਲ ਯੂਨਿਟ ਨੰਗਲ ਦੀ ਦੇਖ-ਰੇਖ ਹੇਠਾਂ ਕਾਲਜ ਵਿੱਚ ਐਨਸੀਸੀ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਅਗਵਾਈ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕੀਤੀ। ਇਸ ਮੌਕੇ ਏਅਰ ਵਿੰਗ ਦੇ ਏਐਨਓ ਫਲਾਇੰਗ ਅਫਸਰ ਪ੍ਰੋ. ਬਲਦੇਵ ਸਿੰਘ ਨੇ ਐੱਨਸੀਸੀ ਦੇ ਉਦੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਨੇਵੀ ਵਿੰਗ ਦੇ ਏਐਨਓ ਸਬ ਲੈਫਟੀਨੈਂਟ ਡਾ. ਸਰਬਜੀਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਨਸੀਸੀ ਨੇਵੀ ਵਿੰਗ ਦੇ 45 ਕੈਡੇਟ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement