ਕਾਲਜ ਵਿੱਚ ਐੱਨਸੀਸੀ ਕੈਡੇਟ ਨੇ ਚਲਾਈ ਸਫ਼ਾਈ ਮੁਹਿੰਮ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਇੱਥੇ ਆਰੀਆ ਕੰਨਿਆ ਕਾਲਜ ਵਿੱਚ ਐੱਨਸੀਸੀ ਯੂਨਿਟ ਵੱਲੋਂ ਸਫ਼ਾਈ ਮੁਹਿੰਮ ਚਲਾਈ ਗਈ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਇਸ ਅਭਿਆਨ ਦੀ ਸ਼ੁਰੂਆਤ ਕਰਦਿਆਂ ਕੈਡੇਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਸਿਹਤ ਨੂੰ ਨਿਰੋਗ ਰੱਖਣ ਲਈ ਵਿਅਕਤੀਗਤ ਸਵੱਛਤਾ ਦੇ ਨਾਲ ਨਾਲ ਸਰਵਜਨਿਕ ਸਥਾਨਾਂ ਦੀ ਵੀ ਸਫਾਈ ਰੱਖਣੀ ਜ਼ਰੂਰੀ ਹੈ। ਐੱਨਸੀਸੀ ਅਧਿਕਾਰੀ ਕੈਪਟਨ ਜੋਤੀ ਸ਼ਰਮਾ ਨੇ ਕਿਹਾ ਕਿ ਸਮਾਜ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਮੁੱਢਲਾ ਫਰਜ਼ ਹੈ। ਇਨ੍ਹਾਂ ਭਾਵਾਂ ਨੂੰ ਲੈ ਕੇ ਹੀ ਅੱਜ ਐੱਨਸੀਸੀ ਕੈਡੇਟ ਨੇ ਇਹ ਪੁਨੀਤ ਕਾਰਜ ਕੀਤਾ ਹੈ। ਇਸ ਅਭਿਆਨ ਵਿੱਚ 31 ਵਿਦਿਆਰਥਣਾਂ ਨੇ ਹਿੱਸਾ ਲਿਆ। ਵਿਦਿਆਰਥਣਾਂ ਨੇ ਕਾਲਜ ਦੇ ਵੱਖ ਹਿੱਸਿਆਂ ਵਿੱਚੋਂ ਪਲਾਸਟਿਕ, ਕਾਗਜ਼ ਤੇ ਹੋਰ ਕਚਰਾ ਚੁੱਕਣ ਦੇ ਨਾਲ ਨਾਲ ਕਾਲਜ ਵਿਚ ਸਥਾਪਿਤ ਸੁਆਮੀ ਦਇਆ ਨੰਦ ਤੇ ਲਾਲਾ ਭਾਲ ਸਿੰਘ ਗੁਪਤਾ ਦੀ ਮੂਰਤੀ ਦੀ ਵੀ ਸਫਾਈ ਕੀਤੀ। ਉਨ੍ਹਾਂ ਕਿਹਾ ਕਿ ਜਿਥੇ ਸਫਾਈ ਹੁਦੀ ਹੈ ਉਥੇ ਦੇਵਤਿਆਂ ਦਾ ਵਾਸ ਹੁੰਦਾ ਹੈ। ਇਸ ਮੌਕੇ ਡਾ. ਸਵਾਤੀ ਅੰਨੀ, ਰਾਜੇਸ਼ ਅਨੰਦ, ਸੁਖਵਿੰਦਰ ਤੇ ਸਰਸਵਤੀ ਆਦਿ ਮੌਜੂਦ ਸਨ। ਪ੍ਰਿੰਸੀਪਲ ਡਾ. ਡਾਰਤੀ ਨੇ ਐੱਨਸੀਸੀ ਕੈਡੇਟ ਦਾ ਧੰਨਵਾਦ ਕੀਤਾ।