ਐੱਨਸੀਬੀ ਨੇ 119 ਕਿੱਲੋ ਹੈਰੋਇਨ ਤੇ 21 ਕਿੱਲੋ ਅਫੀਮ ਸਾੜੀ
08:04 AM Jul 30, 2024 IST
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 29 ਜੁਲਾਈ
ਨਾਰਕੋਟਿਕ ਕੰਟਰੋਲ ਬਿਊਰੋ ਦੇ ਚੰਡੀਗੜ੍ਹ ਜ਼ੋਨ ਦੀ ਟੀਮ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਫੜੀ ਗਈ 119 ਕਿੱਲੋ ਹੈਰੋਇਨ ਅਤੇ ਕਰੀਬ 21 ਕਿੱਲੋ ਅਫ਼ੀਮ ਇੱਥੇ ਅੱਜ ਇਕ ਕੈਮੀਕਲ ਫੈਕਟਰੀ ਵਿੱਚ ਸਾੜੀ ਗਈ।
ਇਸ ਕਾਰਵਾਈ ਦੀ ਨਿਗਰਾਨੀ ਨਾਰਕੋਟਿਕਸ ਕਮੇਟੀ ਵੱਲੋਂ ਕੀਤੀ ਗਈ। ਇਸ ਤਿੰਨ ਮੈਂਬਰੀ ਕਮੇਟੀ ਵਿੱਚ ਆਈਪੀਐੱਸ ਅਧਿਕਾਰੀ ਨੀਰਜ ਗੁਪਤਾ, ਡਿਪਟੀ ਡਾਇਰੈਕਟਰ ਵਿਵੇਕ ਰਾਠੀ ਅਤੇ ਅਮਰਜੀਤ ਸਿੰਘ ਸ਼ਾਮਲ ਸਨ, ਜਿਨ੍ਹਾਂ ਦੀ ਦੇਖ-ਰੇਖ ਹੇਠ ਨਸ਼ੇ ਦੀ ਇਸ ਖੇਪ ਨੂੰ ਸਾੜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨਸ਼ਾ ਪੰਜਾਬ ਕੈਮੀਕਲ ਐਂਡ ਕਰੌਪ ਪ੍ਰੋਟੈਕਸ਼ਨ ਲਿਮਿਟਡ ਫੈਕਟਰੀ ਡੇਰਾਬੱਸੀ ਵਿੱਚ ਸਾੜਿਆ ਗਿਆ ਜੋ ਕਿ ਨੌਂ ਵੱਖ- ਵੱਖ ਮਾਮਲਿਆਂ ਵਿੱਚ ਫੜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਫੜੀ ਜਾਣ ਵਾਲੇ ਨਸ਼ੇ ਦੀ ਖੇਪ ਇਸੇ ਫੈਕਟਰੀ ਵਿੱਚ ਸਾੜੀ ਜਾਂਦੀ ਹੈ। ਕੁੱਝ ਦਿਨ ਪਹਿਲਾਂ ਹੀ ਪੰਜਾਬ ਪੁਲੀਸ ਵੱਲੋਂ ਇੱਥੇ ਵੱਡੀ ਖੇਪ ਸਾੜੀ ਗਈ ਸੀ।
Advertisement
Advertisement