For the best experience, open
https://m.punjabitribuneonline.com
on your mobile browser.
Advertisement

ਅੱਜ ਹੋਵੇਗਾ ਨਵਜੋਤ ਸਿੱਧੂ ਦੀ ਪਤਨੀ ਦਾ ਦੂਜਾ ਅਪਰੇਸ਼ਨ

07:47 AM Apr 05, 2024 IST
ਅੱਜ ਹੋਵੇਗਾ ਨਵਜੋਤ ਸਿੱਧੂ ਦੀ ਪਤਨੀ ਦਾ ਦੂਜਾ ਅਪਰੇਸ਼ਨ
Advertisement

ਪੱਤਰ ਪ੍ਰੇਰਕ
ਪਟਿਆਲਾ, 4 ਅਪਰੈਲ
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਕੈਂਸਰ ਨਾਲ ਜੰਗ ਜਾਰੀ ਹੈ। ਉਨ੍ਹਾਂ ਦਾ ਦੂਜਾ ਅਪਰੇਸ਼ਨ ਯਮੁਨਾਨਗਰ ਦੇ ਡਾ. ਵਰਿਆਮ ਸਿੰਘ ਹਸਪਤਾਲ ਵਿੱਚ ਹੋਵੇਗਾ। ਇਹ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਐਕਸ ’ਤੇ ਇਸ ਨਾਲ ਜੁੜੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਭਲਕੇ ਉਨ੍ਹਾਂ ਦੀ ਪਤਨੀ ਦਾ ਛਾਤੀ ਦੇ ਕੈਂਸਰ ਨਾਲ ਸਬੰਧਤ ਦੂਜਾ ਅਪਰੇਸ਼ਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੇ ਸਨੇਹੀਆਂ ਨੇ ਉਨ੍ਹਾਂ ਦੀ ਪਤਨੀ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ।

Advertisement

Advertisement
Author Image

Advertisement
Advertisement
×