For the best experience, open
https://m.punjabitribuneonline.com
on your mobile browser.
Advertisement

ਨਵੀਨ ਕੁਮਾਰ ਗੁਪਤਾ ਪ੍ਰਧਾਨ ਬਣੇ

06:35 AM Jul 01, 2024 IST
ਨਵੀਨ ਕੁਮਾਰ ਗੁਪਤਾ ਪ੍ਰਧਾਨ ਬਣੇ
ਮੀਟਿੰਗ ਵਿੱਚ ਚੁਣੇ ਗਏ ਅਹੁਦੇਦਾਰ।
Advertisement

ਖਰੜ: ਲਾਇਨਜ਼ ਕਲੱਬ ਖਰੜ ਦੇ ਸਾਲ 2024-25 ਲਈ ਨਵੇਂ ਪ੍ਰਧਾਨ ਦੀ ਚੋਣ ਅੱਜ ਲਾਇਨਜ਼ ਦਫ਼ਤਰ ਵਿੱਚ ਪ੍ਰਧਾਨ ਨਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤੀ ਗਈ। ਇਸ ਦੌਰਾਨ ਨਵੀਨ ਕੁਮਾਰ ਗੁਪਤਾ ਨੂੰ ਪ੍ਰਧਾਨ, ਸੀਏ ਰਾਜੇਸ਼ ਗੁਪਤਾ ਨੂੰ ਸਕੱਤਰ ਤੇ ਰਾਜੀਵ ਗਰਗ ਨੂੰ ਖ਼ਜਾਨਚੀ ਨਿਯੁਕਤ ਕੀਤਾ ਗਿਆ। ਇਸ ਸਬੰਧੀ ਪ੍ਰੀਤ ਕੰਵਲ ਸਿੰਘ ਨੇ ਦੱਸਿਆ ਕਿ ਨਵੀਂ ਟੀਮ ਦਾ ਕਾਰਜਕਾਲ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ। ਮੀਟਿੰਗ ਵਿੱਚ ਕਲੱਬ ਵੱਲੋਂ ਚਲਾਈ ਜਾ ਰਹੀ ਚੈਰੀਟੇਬਲ ਲੈਬਾਰਟਰੀ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਅਨਿਲ ਗੁਪਤਾ, ਦਵਿੰਦਰ ਗੁਪਤਾ, ਸਾਗਰ ਵਸਿਸਟ, ਬਲਵਿੰਦਰ ਸਿੰਘ ਤੇ ਪ੍ਰਭਜੋਤ ਸਿੰਘ ਪੂਨੀਆ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×