For the best experience, open
https://m.punjabitribuneonline.com
on your mobile browser.
Advertisement

ਨਵਚੇਤਨਾ ਕਮੇਟੀ ਨੇ ‘ਰੁੱਖ ਲਗਾਓ, ਰੁੱਖ ਬਚਾਓ’ ਮੁਹਿੰਮ ਆਰੰਭੀ

07:04 AM Jul 10, 2024 IST
ਨਵਚੇਤਨਾ ਕਮੇਟੀ ਨੇ ‘ਰੁੱਖ ਲਗਾਓ  ਰੁੱਖ ਬਚਾਓ’ ਮੁਹਿੰਮ ਆਰੰਭੀ
ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰਦੇ ਹੋਏ ਨਵਚੇਤਨਾ ਕਮੇਟੀ ਦੇ ਕਾਰਕੁਨ। -ਫੋਟੋ: ਬਸਰਾ
Advertisement

ਸਤਵਿੰਦਰ ਬਸਰਾ
ਲੁਧਿਆਣਾ, 9 ਜੁਲਾਈ
ਦਿਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਨਵਚੇਤਨਾ ਕਮੇਟੀ ਵੱਲੋਂ ਸਥਾਨਕ ਸਰਕਟ ਹਾਊਸ ਤੋਂ ‘ਰੁੱਖ ਲਗਾਓ, ਰੁੱਖ ਬਚਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਕਮੇਟੀ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਸ਼ੁਰੂ ਕੀਤੀ ਇਸ ਮੁਹਿੰਮ ਦੌਰਾਨ 2100 ਦੇ ਕਰੀਬ ਬੂਟੇ ਲਾਏ ਜਾਣਗੇ।
ਪ੍ਰਧਾਨ ਸ੍ਰੀ ਸੇਖੋਂ ਅਤੇ ਪਰਮਜੀਤ ਸਿੰਘ ਪਨੇਸਰ ਨੇ ਦੱਸਿਆ ਕਿ ‘ਰੁੱਖ ਲਗਾਓ, ਰੁੱਖ ਬਚਾਓ’ ਮੁਹਿੰਮ ਹੇਠ ਨਵਚੇਤਨਾ ਵੱਲੋਂ ਸਰਕਟ ਹਾਊਸ ਤੋਂ ਕੀਤੀ ਇਸ ਮੁਹਿੰਮ ਵਿੱਚ ਨਵਚੇਤਨਾ ਕਮੇਟੀ ਦੇ ਵੱਖ ਵੱਖ ਵਿੰਗਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਨਵਚੇਤਨਾ ਵਿਮੈਨ ਫਰੰਟ ਵੱਲੋਂ ਕੰਵਲਪ੍ਰੀਤ ਸੇਖੋਂ ਅਤੇ ਪ੍ਰਧਾਨ ਪੱਲਵੀ ਗਰਗ, ਨਵਚੇਤਨਾ ਯੂਥ ਵਿੰਗ ਵੱਲੋਂ ਆਯੂਸ਼ੀ ਅਤੇ ਪੁਸ਼ਪਿੰਦਰ ਸਿੰਘ, ਨਵਚੇਤਨਾ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਪ੍ਰਧਾਨ ਅਨਿਲ ਸ਼ਰਮਾ ਅਤੇ ਜਗਦੀਸ਼ ਸਿੰਘ, ਨਵਚੇਤਨਾ ਜੂਨੀਅਰ ਵਿੰਗ ਵੱਲੋਂ ਰਚਿਤਾ ਚੰਡੋਕ ਅਤੇ ਵਿਰੇਸ਼ ਦੀ ਅਗਵਾਈ ਹੇਠ ਇਸ ਮੁਹਿੰਮ ਵਿੱਚ ਵਾਲੰਟੀਅਰਾਂ ਨੇ ਭਾਗ ਲਿਆ ਗਿਆ। ਡਾ. ਗੁਰਬਖਸ਼ ਕੌਰ ਅਤੇ ਰੇਖਾ ਬਾਂਸਲ ਨੇ ਦੱਸਿਆ ਕਿ ਮੁਹਿੰਮ ਤਹਿਤ ਆਮ ਜਨਤਾ ਨੂੰ ਨਾਲ ਜੋੜ ਕੇ ਨਵਚੇਤਨਾ ਵੱਲੋਂ ਜਨਤਕ ਥਾਵਾਂ, ਸਕੂਲਾਂ, ਪਾਰਕਾਂ, ਸੜਕਾਂ ਆਦਿ ਉਪਰ ਪੌਦੇ ਲਗਾਏ ਜਾਣਗੇ। ਸ੍ਰੀ ਸੇਖੋਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੰਸਥਾ ਰੁੱਖ ਲਗਾਉਣ, ਰੁੱਖ ਬਚਾਉਣ ’ਤੇ ਕੰਮ ਕਰ ਰਹੀ ਹੈ। ਸੰਸਥਾ ਵੱਲੋਂੇ ਹੁਣ ਤੱਕ ਤਕਰੀਬਨ 10 ਹਜ਼ਾਰ ਬੂਟੇੇ ਲਗਾਏ ਜਾ ਚੁੱਕੇ ਹਨ। ਇਸ ਮੌਕੇ ਸੰਸਥਾ ਦੇ ਵਧੀਆ ਕੰਮਾਂ ਨੂੰ ਦੇਖਦਿਆਂ ਡਾ. ਮਨਮੀਤ ਕੌਰ ਅਤੇ ਡਾ. ਸਵੇਤਾ ਮਿਗਲਾਨੀ ਵੀ ਨਵਚੇਤਨਾ ਦੇ ਮੈਂਬਰ ਬਣੇ। ਮੁਹਿੰਮ ਦੀ ਸ਼ੁਰੂਆਤ ਮੌਕੇ ਰਵਿੰਦਰ ਸਿੰਘ, ਸੰਦੀਪ ਸਿੰਘ, ਪੰਕਜ, ਰਾਜੇਸ਼ ਢੀੰਗਰਾ, ਦਲਜੀਤ ਸਿੰਘ, ਰਮਨ ਚੰਡੋਕ, ਜਸਲੀਨ ਕੌਰ, ਕਮਲਾ ਕਸ਼ਪ, ਪੂਜਾ ,ਡਾ. ਸ਼ਿਵਾਨੀ ਭਾਟੀਆ, ਡਾ. ਦੀਪਕ ਭਾਟੀਆ, ਆਸ਼ੀਮਾ, ਪਰੁਲ ਜੈਨ ਅਤੇ ਸੋਹਮਪ੍ਰੀਤ ਸਿੰਘ ਆਦਿ ਹਾਜ਼ਰ ਰਹੇ।

Advertisement

Advertisement
Advertisement
Author Image

sukhwinder singh

View all posts

Advertisement