ਨਵਲ ਅਗਰਵਾਲ ਵੱਲੋਂ ਅਸਤੀਫ਼ਾ
09:20 PM Apr 15, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਪਰੈਲ
ਪੰਜਾਬ ਸਰਕਾਰ ਦੇ ਸੁਸ਼ਾਸਨ ਤੇ ਸੂਚਨਾ ਤਕਨੀਕ ਵਿਭਾਗ ’ਚ ‘ਲੀਡ ਗਵਰਨੈੱਸ ਫੈਲੋ’ ਵਜੋਂ ਤਾਇਨਾਤ ਨਵਲ ਅਗਰਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਰਕਾਰ ਨੇ ਅੱਜ ਅਗਰਵਾਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਅਸਤੀਫੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਜਦੋਂ ਨਵਲ ਅਗਰਵਾਲ ਦੀ ਫਰਵਰੀ 2023 ਵਿੱਚ ਤਾਇਨਾਤੀ ਕੀਤੀ ਗਈ ਸੀ ਤਾਂ ਉਦੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਮਲਾ ਉਛਾਲਿਆ ਸੀ ਅਤੇ ਮਾਮਲਾ ਰਾਜ ਭਵਨ ਤੱਕ ਵੀ ਪੁੱਜਿਆ ਸੀ। ਹਾਲੇ ਕੱਲ੍ਹ ਹੀ ਇਸੇ ਵਿਭਾਗ ਦਾ ਚਾਰਜ ਆਈਏਐੱਸ ਅਧਿਕਾਰੀ ਗਿਰੀਸ਼ ਦਿਆਲਨ ਤੋਂ ਵਾਪਸ ਲਿਆ ਹੈ।
Advertisement
Advertisement