ਨੌਸਰਬਾਜ਼ ਨੇ ਪਰਵਾਸੀ ਮਜ਼ਦੂਰਾਂ ਤੋਂ 20 ਹਜ਼ਾਰ ਰੁਪਏ ਦੀ ਠੱਗੀ ਮਾਰੀ
04:56 PM Jun 27, 2024 IST
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 27 ਜੂਨ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਾਨੋਵਾਲ ਖ਼ੁਰਦ ਵਿਖੇ ਰਹਿੰਦੇ ਪਰਵਾਸੀ ਮਜ਼ਦੂਰਾਂ ਨਾਲ ਨਾਟਕੀ ਢੰਗ ਨਾਲ ਇੱਕ ਨੌਸਰਬਾਜ਼ ਨੇ ਠੱਗੀ ਮਾਰੀ ਹੈ। ਪਿੰਡ ਦੇ ਮੋਹਤਬਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ ਅੱਜ ਇੱਕ ਅਣਪਛਾਤਾ ਨੌਜਵਾਨ ਮਿਲਿਆ ਅਤੇ ਉਨ੍ਹਾਂ ਨੂੰ ਇਹ ਕਿਹਾ ਕਿ ਉਨ੍ਹਾਂ ਲਈ ਵਿਸ਼ੇਸ਼ ਤੌਰ ’ਤੇ ਰਾਸ਼ਨ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਆਇਆ ਹੈ। ਰਾਸ਼ਨ ਦਿਵਾਉਣ ਲਈ ਉਸ ਨੇ ਮਜ਼ਦੂਰਾਂ ਦੇ ਲੰਬੜਦਾਰ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਚੱਲਣ ਲਈ ਕਿਹਾ। ਇਸ ਮੌਕੇ ਉਸ ਨੇ ਦੂਸਰੇ ਮਜ਼ਦੂਰਾਂ ਨੂੰ ਵੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਸਲਾਹ ਦਿੱਤੀ। ਇਸੇ ਦੌਰਾਨ ਉਹ ਨੌਸ਼ਬਾਜ ਮੌਕਾ ਤਾੜ ਕੇ ਮਜ਼ਦੂਰਾਂ ਦੀ ਰਿਹਾਇਸ਼ ਵਿੱਚ ਚਲਾ ਗਿਆ। ਮਜ਼ਦੂਰਾਂ ਦੀ ਗੈਰਹਾਜ਼ਰੀ ਵਿੱਚ ਉੱਥੇ ਪਏ 20 ਹਜ਼ਾਰ ਰੁਪਏ ਅਤੇ ਇੱਕ ਮੋਬਾਈਲ ਲੈ ਕੇ ਮੌਕੇ ਤੋਂ ਰਫ਼ੂਚੱਕਰ ਹੋ ਗਿਆ।
Advertisement
Advertisement