ਮੁਹਾਲੀ ਹਸਪਤਾਲ ’ਚ ਕੌਮੀ ਯੁਵਾ ਦਿਵਸ ਮਨਾਇਆ
08:52 AM Jan 13, 2025 IST
ਪੱਤਰ ਪ੍ਰੇਰਕ
ਐੱਸ ਏ ਐੱਸ ਨਗਰ (ਮੁਹਾਲੀ), 12 ਜਨਵਰੀ
ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਮੁਹਾਲੀ) ਵਿਖੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਸਤਿਕਾਰ ਭੇਟ ਕਰਦਿਆਂ ਕੌਮੀ ਯੁਵਾ ਦਿਵਸ ਉਤਸ਼ਾਹ ਨਾਲ ਮਨਾਇਆ। ਏਮਸ ਮੁਹਾਲੀ ਦੀ ਸਹਾਇਕ ਪ੍ਰੋਫੈਸਰ ਡਾ. ਅਨੰਨਿਆ ਰੇਅ ਨੇ ਸਵਾਮੀ ਵਿਵੇਕਾਨੰਦ ਦੇ ਪ੍ਰੇਰਨਾਦਾਇਕ ਜੀਵਨ ਇਤਿਹਾਸ ਨੂੰ ਸਾਂਝਾ ਕੀਤਾ। ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਸਵਾਮੀ ਵਿਵੇਕਾਨੰਦ ਦੇ ਫ਼ਲਸਫ਼ੇ ਦੀ ਅੱਜ ਦੀ ਦੁਨੀਆਂ ਵਿੱਚ ਪ੍ਰਸੰਗਿਕਤਾ ਬਾਰੇ ਦੱਸਦਿਆਂ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਪਹਿਲਕਦਮੀ ਦਾ ਉਦਘਾਟਨ ਏਮਸ ਮੁਹਾਲੀ ਦੇ ਫੈਕਲਟੀ ਮੈਂਬਰ ਡਾ. ਜੋਤੀ ਰੋਹਿਲਾ ਅਤੇ ਡਾ. ਪ੍ਰਿਯੰਕਾ ਨੇ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਭਾਈਚਾਰਕ ਕਾਰਜਾਂ ਵਿੱਚ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀ ਕਮਿਊਨਿਟੀ ਸੇਵਾ ਕਰਨ ਲਈ ਹਰੇਕ ਸਨਿੱਚਰਵਾਰ ਅਤੇ ਐਤਵਾਰ ਨੂੰ ਦੋ ਘੰਟੇ ਸਵੈ- ਇੱਛਾ ਨਾਲ ਸੇਵਾ ਕਰਨਗੇ।
Advertisement
Advertisement