ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਮੀਤ ਪ੍ਰਧਾਨ ਬਣੇ ਮਿੰਟਾ
08:54 AM Jan 13, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 12 ਜਨਵਰੀ
ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਅਹਿਮ ਮੀਟਿੰਗ ਢਕੋਲੀ ਖੇਤਰ ਵਿੱਚ ਹੋਈ ਜਿਸਦੀ ਅਗਵਾਈ ਸਮਾਜ ਦੇ ਸੂਬਾ ਪ੍ਰਧਾਨ ਲਵਲੀਨ ਸਿੰਘ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋਂ ਕੌਂਸਲਰ ਹਰਜੀਤ ਸਿੰਘ ਮਿੰਟਾ ਨੂੰ ਸਮਾਜ ਦਾ ਮੀਤ ਪ੍ਰਧਾਨ ਚੁਣਿਆ ਗਿਆ। ਸੂਬਾ ਪ੍ਰਧਾਨ ਲਵਨੀਨ ਸਿੰਘ ਨੇ ਕਿਹਾ ਕਿ ਹਰਜੀਤ ਸਿੰਘ ਮਿੰਟਾ ਦੇ ਸਮਾਜ ਨਾਲ ਜੁੜਨ ਨਾਲ ਪੰਜਾਬ ਯੂਨਿਟ ਨੂੰ ਵੱਡਾ ਫਾਇਦਾ ਮਿਲੇਗਾ। ਇਸ ਮੌਕੇ ਮਿੰਟਾ ਨੇ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦੇਣ ਲਈ ਸੂਬਾ ਪ੍ਰਧਾਨ ਸਣੇ ਹੋਰਨਾਂ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸਮਾਜ ਦੀ ਭਲਾਈ ਲਈ ਕੰਮ ਕਰਨਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗਿਆਨ ਸਿੰਘ, ਲਾਲੜੂ ਤੋਂ ਪ੍ਰਧਾਨ ਸੰਜੂ ਕੁਮਾਰ, ਸ੍ਰੀ ਰਜਤ ਸੈਣੀ ਪ੍ਰਧਾਨ ਰਾਜਪੁਰਾ, ਬਲਵਿੰਦਰ ਸਿੰਘ ਦਫਤਰ ਸਕੱਤਰ ਨੇ ਕਿਹਾ ਕਿ ਛੇਤੀ ਵੱਡੀ ਮੀਟਿੰਗ ਕਰ ਅਗਲੀ ਰੂਪਰੇਖਾ ਦਾ ਐਲਾਨ ਕੀਤਾ ਜਾਏਗਾ।
Advertisement
Advertisement
Advertisement