ਕੌਮੀ ਸਮਾਰਟ ਸਿਟੀ ਪੁਰਸਕਾਰ: ਕੇਂਦਰੀ ਸ਼ਾਸਿਤ ਪ੍ਰਦੇਸ਼ ਵਰਗ ’ਚ ਚੰਡੀਗੜ੍ਹ ਮੋਹਰੀ
10:36 PM Aug 25, 2023 IST
ਨਵੀਂ ਦਿੱਲੀ, 25 ਅਗਸਤ
Advertisement
ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਦੇਸ਼ ਦੇ ਸਾਲ 2022 ਦੇ ਸਮਾਰਟ ਸਿਟੀ ਪੁਰਸਕਾਰਾਂ ਦਾ ਅੱਜ ਐਲਾਨ ਕੀਤਾ ਹੈ। ਚੰਡੀਗੜ੍ਹ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀ ਸ਼੍ਰੇਣੀ ਵਿੱਚ ਅੱਵਲ ਰਿਹਾ, ਜਦੋਂਕਿ ਇੰਦੌਰ ਨੇ ਦੇਸ਼ ਦੇ 100 ਸਮਾਰਟ ਸ਼ਹਿਰਾਂ ਵਿੱਚ ਚੋਟੀ ’ਤੇ ਥਾਂ ਬਣਾਈ ਹੈ। ਰਾਸ਼ਟਰਪਤੀ ਦਰੋਪਤੀ ਮੁਰਮੂ ਵੱਲੋਂ ਇੰਦੌਰ ਵਿੱਚ 27 ਸਤੰਬਰ ਨੂੰ ਵੱਖ-ਵੱਖ ਸ਼੍ਰੇਣੀਆਂ ਦੇ 66 ਜੇਤੂਆਂ ਨੂੰ ਪੁਰਸਕਾਰ ਦਿੱਤੇ ਜਾਣਗੇ।
ਸਰਵੋਤਮ ‘ਨੈਸ਼ਨਲ ਸਮਾਰਟ ਸਿਟੀ’ ਦਾ ਪੁਰਸਕਾਰ ਇੰਦੌਰ ਨੇ ਜਿੱਤਿਆ ਹੈ, ਜਦੋਂਕਿ ਸੂਰਤ ਤੇ ਆਗਰਾ ਸ਼ਹਿਰ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਕੇਂਦਰ ਸਰਕਾਰ ਨੇ ਮੱਧ ਪ੍ਰਦੇਸ਼ ਨੇ ਸਰਵੋਤਮ ‘ਸੂਬੇ ਦਾ ਪੁਰਸਕਾਰ’ ਜਿੱਤਿਆ, ਜਦੋਂਕਿ ਤਾਮਿਲ ਨਾਡੂ ਦੂਜੇ ਸਥਾਨ ’ਤੇ ਰਿਹਾ। ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਇੰਦੌਰ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਛੇਵੀਂ ਵਾਰ ਦੇਸ਼ ਦਾ ਸਭ ਤੋਂ ਵੱਧ ਸਵੱਛ ਸ਼ਹਿਰ ਐਲਾਨਿਆ ਗਿਆ ਸੀ। -ਪੀਟੀਆਈ
Advertisement
Advertisement